ਮੁਕਤਸਰ: ਹਲਕੇ ਦੇ ਲੋਕਾਂ ਦੇ ਸੁੱਖ ਦੁੱਖ ਵਿੱਚ ਸ਼ਾਮਿਲ ਹੋਣਾ ਵਿਧਾਇਕ ਦਾ ਮੁੱਢਲਾ ਫਰਜ਼ : ਰੋਜੀ ਬਰਕੰਦੀ, ਸਾਬਕਾ ਵਿਧਾਇਕ
ਸ਼੍ਰੀ ਮੁਕਤਸਰ ਸਾਹਿਬ ਵਿਖੇ ਸਾਬਕਾ ਵਿਧਾਇਕ ਕੰਵਰਜੀਤ ਸਿੰਘ ਰੋਜੀ ਬਰਕੰਦੀ ਵੱਲੋਂ ਹਲਕਾ ਸ਼੍ਰੀ ਮੁਕਤਸਰ ਸਾਹਿਬ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਲੋਕਾਂ ਨਾਲ ਰਾਬਤਾ ਕੀਤਾ ਗਿਆ। ਉੱਥੇ ਹੀ ਪਿਛਲੇ ਸਮੇਂ ਦੌਰਾਨ ਹੋਈਆਂ ਮੌਤਾਂ ਦੇ ਪਰਿਵਾਰਿਕ ਮੈਂਬਰਾਂ ਨਾਲ ਵੀ ਦੁੱਖ ਸਾਂਝਾ ਕੀਤਾ । ਵਿਧਾਇਕ ਵੱਲੋਂ ਇਹ ਜਾਣਕਾਰੀ ਸ਼ਾਮ 7 ਵਜੇ ਆਪਣੇ ਸੋਸ਼ਲ ਮੀਡੀਆ ਪੇਜ ਤੇ ਅਪਡੇਟ ਕੀਤੀ ਗਈ।