ਬਾਘਾ ਪੁਰਾਣਾ: ਪੇਂਡੂ ਮਜ਼ਦੂਰ ਯੂਨੀਅਨ ਨੇ ਪਿੰਡ ਭੇਰੋਕੇ ਵਿਖੇ ਕੀਤੀ ਬੈਠਕ, 11 ਮਾਰਚ ਨੂੰ ਮੋਗਾ ਵਿਖੇ ਮਜ਼ਦੂਰ ਮੰਗਾਂ ਲਈ ਰੇਲਾਂ ਰੋਕ ਕੇ ਕਰਨਗੇ ਪ੍ਰਦਰਸ਼ਨ
ਵੀਰਵਾਰ ਦੁਪਿਹਰ 3 ਵਜੇ ਪਿੰਡ ਭੇਰੋਕੇ ਵਿਖੇ ਪੇਂਡੂ ਮਜ਼ਦੂਰ ਯੂਨੀਅਨ ਨੇ ਇੱਕ ਬੈਠਕ ਕੀਤੀ ਹੈ। ਇਸ ਬਠੈਕ ਬਾਰੇ ਜਾਣਕਾਰੀ ਦਿੰਦੇ ਹੋਏ ਮਜ਼ਦੂਰ ਆਗੂ ਮੰਗਾ ਸਿੰਘ ਨੇ ਦੱਸਿਆ ਕਿ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪੱਧਰੀ ਸੱਦੇ ਤਹਿਤ ਮਜ਼ਦੂਰ ਮੰਗਾਂ ਪਲਾਂਟ, ਰੁਜ਼ਗਾਰ, ਰਿਜ਼ਰਵ ਕੋਟੇ ਦੀ ਜ਼ਮੀਨ ਦੇ ਤੀਜੇ ਹਿੱਸੇ ਦੀ ਮੰਗ, 700 ਰੁਪਇਆ ਦਿਹਾੜੀ, ਬਿਜਲੀ ਬਿੱਲਾਂ ਦੀ ਮੁਆਫੀ ਸਣੇ ਵੱਖ-ਵੱਖ ਮੰਗਾਂ ਨੂੰ ਲੈ ਕੇ 11 ਮਾਰਚ ਨੂੰ ਮੋਗਾ ਵਿਖੇ ਰੇਲਾਂ ਰੋਕ ਕੇ ਪ੍ਰਦਰਸ਼ਨ ਕਾਰਨ ਦਾ ਫੈਸਲਾ ਇਸ ਮੀਟਿੰਗ ਵਿੱਚ ਲਿਆ ਗਿਆ ਹੈ।