ਪਾਤੜਾਂ: ਯੂਨੀਵਰਸਲ ਕਾਲਜ ਅਤੇ ਆਈ. ਟੀ. ਆਈ ਪਾਤੜਾਂ ਵੱਲੋਂ ਵਿਸਾਖੀ ਅਤੇ ਰੋਜ਼ਗਾਰ ਮੇਲੇ ਦਾ ਆਯੋਜਨ
Patran, Patiala | Apr 12, 2024 ਯੂਨੀਵਰਸਲ ਕਾਲਜ ਅਤੇ ਆਈ. ਟੀ.ਆਈ. ਪਾਤੜਾਂ ਵਿੱਖੇ ਵਿਸਾਖੀ ਦੇ ਤਿਉਹਾਰ ਦੇ ਨਾਲ ਰੋਜਗਾਰ ਮੇਲਾ ਲਗਾਇਆ ਗਿਆ। ਵਿਸਾਖੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਯੂਨੀਵਰਸਲ ਕਾਲਜ ਦੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਲਈ ਜਾਗਰੂਕ ਕਰਵਾਉਣ ਲਈ ਸੱਭਿਆਚਾਰ ਸਬੰਧੀ ਪ੍ਰਦਰਸ਼ਨੀਆਂ ਲਗਾਈਆ ਗਈਆਂ। ਬੱਚਿਆਂ ਨੇ ਰੰਗਾਂ ਰੰਗ ਪ੍ਰੋਗਰਾਮ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ