ਪਾਤੜਾਂ: ਸ੍ਰੀ ਨੈਣਾ ਦੇਵੀ ਮੰਦਰ ਤੋੰ ਨਵਰਾਤਰੇ ਤੇ ਸ੍ਰੀਮਦ ਭਾਗਵਤ ਸਪਤਾਹ ਨੂੰ ਲੈ ਕੇ ਸ਼ਹਿਰ ਵਿਚ ਕੱਢੀ ਗਈ ਕਲਸ਼ ਯਾਤਰਾ
ਸ੍ਰੀ ਨੈਣਾ ਦੇਵੀ ਮੰਦਰ ਅਗਰਵਾਲ ਧਰਮਸ਼ਾਲਾ ਵਿਚ ਕਰਵਾਈ ਜਾ ਰਹੀ ਸ੍ਰੀਮਦ ਭਾਗਵਤ ਸਪਤਾਹ ਕਥਾ ਨੂੰ ਲੈ ਕੇ ਅੱਜ ਪ੍ਰਧਾਨ ਰਾਜ ਕੁਮਾਰ ਦੀ ਦੀ ਅਗਵਾਈ ਵਿੱਚ 201 ਮਹਿਲਾਵਾਂ ਨੇ ਸ਼ਹਿਰ ਅੰਦਰ ਕਲਸ਼ ਯਾਤਰਾ ਕੱਢੀ। ਜੋ ਪ੍ਰਾਚੀਨ ਸ਼ਿਵ ਮੰਦਰ ਪਾਤੜਾਂ ਤੋਂ ਸ਼ੁਰੂ ਹੋ ਕੇ ਪਟਿਆਲਾ ਰੋਡ, ਪੁਰਾਣਾ ਬੱਸ ਸਟੈਂਡ ਤੋਂ ਜਾਖਲ ਰੋਡ ਹੁੰਦੀ ਹੋਈ ਅਨਾਜ ਮੰਡੀ ਪਹੁੰਚੀ। ਜਿਥੇ ਆੜਤੀ ਐਸੋਸੀਏਸਨ ਵੱਲੋਂ ਕਲਸ਼ ਯਾਤਰਾ ਦਾ ਭਰਵਾਂ ਸਵਾਗਤ ਕੀਤਾ ਗਿਆ।