ਮੁਕਤਸਰ: ਪਿੰਡ ਬਰਕੰਦੀ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਰੋਜੀ ਬਰਕੰਦੀ ਨੇ ਲੋਕਾਂ ਦੀਆਂ ਸੁਣੀਆਂ ਮੁਸ਼ਕਲਾਂ
ਸ਼੍ਰੀ ਮੁਕਤਸਰ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਕੰਵਰਜੀਤ ਸਿੰਘ ਰੋਜੀ ਬਰਕੰਦੀ ਵੱਲੋ ਅੱਜ ਪਿੰਡ ਬਰਕੰਦੀ ਵਿਖੇ ਸਥਿਥ ਗ੍ਰਹਿ ਨਿਵਾਸ ਵਿਖੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ। ਇਹ ਜਾਣਕਾਰੀ ਸਾਬਕਾ ਵਿਧਾਇਕ ਵੱਲੋਂ ਆਪਣੇ ਸੋਸ਼ਲ ਮੀਡੀਆ ਪੇਜ ਤੇ ਦੁਪਹਿਰ 3 ਵਜੇ ਅਪਡੇਟ ਕੀਤੀ ਗਈ। ਸਾਬਕਾ ਵਿਧਾਇਕ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰਸ਼ਿਪ ਅਭਿਆਨ ਨੂੰ ਲੈ ਕੇ ਲੋਕਾਂ ਤੇ ਵਰਕਰਾਂ ਦੇ ਵਿੱਚ ਕਾਫੀ ਉਤਸਾਹ ਹੈ