ਮੁਕਤਸਰ: ਮਲੋਟ ਰੋਡ ਦੀ ਚੌੜਾਈ ਇੱਕ ਸਮਾਨ ਰੱਖੇ ਪ੍ਰਸ਼ਾਸਨ ਤੇ ਸਰਕਾਰ :ਰਾਜਕੁਮਾਰ ਭਠੇਜਾ ਮੇਲੂ, ਪ੍ਰਧਾਨ ਸ੍ਰੀ ਅਰੋੜ ਵੰਸ ਸਭਾ
ਸ਼੍ਰੀ ਮੁਕਤਸਰ ਸਾਹਿਬ ਵਿਖੇ ਮਲੋਟ ਰੋਡ ਵਾਸੀਆ ਤੇ ਦੁਕਾਨਦਾਰਾਂ ਨੇ ਸ਼ਾਮ ਕਰੀਬ 7 ਵਜੇ ਸ਼੍ਰੀ ਅਰੋੜ ਵੰਸ਼ ਸਭਾ ਦੇ ਪ੍ਰਧਾਨ ਰਾਜਕੁਮਾਰ ਭਠੇਜਾ ਮੇਲੂ ਦੀ ਅਗਵਾਈ ਹੇਠ ਨਿਰਮਾਣ ਅਧੀਨ ਮਲੋਟ ਰੋਡ ਦੀ ਚੜਾਈ ਇੱਕ ਸਮਾਨ ਰੱਖੇ ਜਾਣ ਦੀ ਮੰਗ ਕੀਤੀ ਹੈ। ਪ੍ਰਧਾਨ ਰਾਜਕੁਮਾਰ ਭਠੇਜਾ ਨੇ ਕਿਹਾ ਕਿ ਕਾਫੀ ਧਰਨੇ ਅਤੇ ਪ੍ਰਦਰਸ਼ਨਾਂ ਤੋਂ ਬਾਅਦ ਇਹ ਸੜਕ ਦਾ ਨਿਰਮਾਣ ਕਾਰਜ ਸ਼ੁਰੂ ਹੋਇਆ ਪਰ ਇਸਦੀ ਚੌੜਾਈ ਇੱਕ ਸਮਾਨ ਹੋਣੀ ਚਾਹੀਦੀ ਹੈ