This browser does not support the video element.
ਕਪੂਰਥਲਾ: ਪਿੰਡ ਹਮੀਰਾ 'ਚ ਆਪਸੀ ਰੰਜਿਸ਼ ਨੂੰ ਲੈ ਕੇ ਖੂਨੀ ਝੜਪ, ਫਾਇਰਿੰਗ ਦੌਰਾਨ ਇੱਕ ਨੌਜਵਾਨ ਜ਼ਖਮੀ ਇਨੋਵਾ ਗੱਡੀ ਨੂੰ ਲਗਾਈ ਅੱਗ
Kapurthala, Kapurthala | Sep 10, 2025
ਕਪੂਰਥਲਾ ਦੇ ਪਿੰਡ ਹਮੀਰਾ ਚ ਆਪਸੀ ਰੰਜਿਸ਼ ਕਰਕੇ ਖੂਨੀ ਝੜਪ ਹੋਈ ਜਿਸ ਵਿਚ ਨੌਜਵਾਨਾਂ ਵੱਲੋਂ ਫਾਇਰਿੰਗ ਵੀ ਕੀਤੀ ਗਈ ਅਤੇ ਬਾਅਦ ਚ ਇੱਕ ਇਨੋਵਾ ਗੱਡੀ ਨੂੰ ਅੱਗ ਲਗਾਈ ਗਈ ਅਤੇ ਫਾਇਰਿੰਗ ਦੌਰਾਨ ਇੱਕ ਨੌਜਵਾਨ ਜ਼ਖਮੀ ਹੋ ਗਿਆ ਜੋ ਜ਼ੇਰੇ ਇਲਾਜ ਹੈ।ਡੀਐਸਪੀ ਭੁਲੱਥ ਕਰਨੈਲ ਸਿੰਘ ਨੇ ਕਿਹਾ ਕਿ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਇਹ ਨੌਜਵਾਨ ਕਪੂਰਥਲਾ ਚ ਹੀ ਦੁਪਹਿਰ ਵੇਲੇ ਲੜੇ ਹਨ ਉਸ ਤੋਂ ਬਾਅਦ ਦੇਰ ਰਾਤ ਪਿੰਡ ਚ ਇਹਨਾਂ ਦੀ ਮੁੜ ਆਪਸੀ ਝੜਪ ਹੋਈ ਹੈ।ਜਾਂਚ ਜਾਰੀ ਹੈ।