This browser does not support the video element.
ਫਰੀਦਕੋਟ: ਪੁਲਿਸ ਲਾਈਨ ਵਿਖੇ ਜ਼ਿਲਾ ਪੁਲਿਸ ਨੇ ਚੋਰੀ ਅਤੇ ਗੁੰਮ ਹੋਏ 125 ਮੋਬਾਈਲ ਫੋਨ ਰਿਕਵਰ ਕਰਕੇ ਅਸਲ ਮਾਲਕਾਂ ਨੂੰ ਕੀਤੇ ਵਾਪਸ
Faridkot, Faridkot | Aug 30, 2025
ਐਸਐਸਪੀ ਡਾਕਟਰ ਪ੍ਰਗਿਆ ਜੈਨ ਦੀ ਅਗਵਾਈ ਹੇਠ ਕਰਵਾਈ ਗਏ ਇਸ ਸਮਾਗਮ ਦੇ ਦੌਰਾਨ ਪੁਲਿਸ ਵੱਲੋਂ ਪਿਛਲੇ ਸਮੇਂ ਦੇ ਦੌਰਾਨ ਗੁੰਮ ਅਤੇ ਚੋਰੀ ਹੋਏ 125 ਮੋਬਾਈਲ ਰਿਕਵਰ ਕਰਦੇ ਹੋਏ ਉਹਨਾਂ ਨੂੰ ਅਸਲ ਮਾਲਕਾਂ ਦੇ ਹਵਾਲੇ ਕੀਤਾ ਇਸ ਮੌਕੇ ਤੇ ਲੋਕਾਂ ਨੇ ਪੁਲਿਸ ਦਾ ਧੰਨਵਾਦ ਕੀਤਾ। ਐਸਐਸਪੀ ਡਾਕਟਰ ਪ੍ਰਗਿਆ ਜੈਨ ਨੇ ਦੱਸਿਆ ਕਿ ਮੋਬਾਇਲ ਫੋਨ ਰਿਕਵਰ ਕਰਨ ਵਿੱਚ ਸਾਈਬਰ ਸੈਲ ਤੋਂ ਇਲਾਵਾ ਪੁਲਿਸ ਦੀਆਂ ਵੱਖ ਵੱਖ ਟੀਮਾਂ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ।