Public App Logo
Profile Picture

Ropar News

@roparnews12
9Followers
0Following
ਯੁੱਧ ਨਸ਼ਿਆਂ ਵਿਰੁੱਧ ਤਹਿਤ ਰੋਪੜ ਪੁਲਿਸ ਦੀ ਵੱਡੀ ਕਾਰਵਾਈ,ਸਦਾਬਰਤ ਵਿੱਚ ਖੁੱਦ ਪੁਲਿਸ ਮੁੱਖੀ ਉਤਰੇ ਮੈਦਾਨ ਚ'।।

Rupnagar Police
Punjab Police India
ਰੂਪਨਗਰ ਵਿੱਚ ਸ਼ਨੀਵਾਰ ਨੂੰ ਹੋਵੇਗਾ ਮਾਂ ਦੁਰਗਾ ਭਗਵਤੀ ਦਾ ਗੁਣਗਾਨ,ਪੰਜਾਬ ਦੀ ਮਸ਼ਹੂਰ ਆਵਾਜ ਮਾਸ਼ਾ ਅਲੀ ਸਮੇਤ ਅਨੇਕ ਕਲਾਕਾਰ ਭਰਨਗੇ ਹਾਜਰੀ।।

ਕਲ ਨੂੰ ਸ਼ਹਿਰ ਵਿੱਚ ਕੱਢੀ ਜਾਵੇਗੀ ਵਿਸ਼ਾਲ ਸ਼ੋਭਾਯਾਤਰਾ।।
ਲੁਧਿਆਣਾ ਵਿੱਚ ਹੋਈ ਬਾਬਾ ਸਾਹਿਬ ਦੀ ਮੂਰਤੀ ਨਾਲ ਛੇੜਛਾੜ,ਰੋਪੜ ਵਿੱਚ ਵੀ ਭਾਰੀ ਰੋਸ।।

ਜਲਦ ਆਰੋਪੀ ਕੀਤੇ ਜਾਣ ਗਿਰਫਤਾਰਃਅਜੈ ਭੱਟੀ।।
ਸਚਿਨ ਪਾਇਲਟ ਦੇ ਪੰਜਾਬ ਇੰਚਾਰਜ ਨਿਯੂਕਤ ਹੋਣ ਨਾਲ ਚੰਨੀ ਧੜਾ ਖੁੱਸ਼।।

ਸਾਬਕਾ ਸੀਐਮ ਚੰਨੀ  ਅਤੇ ਬਰਿੰਦਰ ਢਿਲੋਂ ਨੇ ਪੋਸਟ ਪਾ ਕਾ ਪਾਰਟੀ ਦਾ ਕੀਤਾ ਧੰਨਵਾਦ।।
ਵਾਇਰਲ ਹੋ ਰਹੀ ਵਿਡਿਓ ਨੂੰ ਲੈਕੇ ਸੁਖਵਿੰਦਰ ਵਿਸਕੀ ਬੋਲੇ"ਨਾ ਕੋਈ ਸੁਲ੍ਹਾ ਹੋਈ, ਨਾ ਸਿਆਸੀ ਸਟੈਂਡ ਬਦਲਿਆ"
Big Breaking:

ਰਾਹੁਲ ਗਾਂਧੀ ਦੇ ਪੰਜਾਬ ਦੌਰੇ ਤੋਂ ਪਹਿਲਾਂ ਪੰਜਾਬ ਕਾਂਗਰਸ ਵਿੱਚ ਵੱਡਾ ਫੇਰਬਦਲ

ਭੁਪੇਸ਼ ਬੱਘੇਲ ਦੀ ਜਗਾ ਰਾਜਸਥਾਨ ਦੇ ਸਾਬਕਾ ਉੱਪ ਮੁੱਖਮੰਤਰੀ ਸਚਿਨ ਪਾਇਲਟ ਨੂੰ ਬਣਾਇਆ ਪੰਜਾਬ ਕਾਂਗਰਸ ਇੰਚਾਰਜ।।

ਬੱਘੇਲ ਨੂੰ ਭੇਜਿਆ ਅਸਾਮ।।
ਮੀਰੀ-ਪੀਰੀ ਖਾਲਸਾ ਮਾਰਚ ਗੁਰੂਦੁਆਰਾ ਸ਼੍ਰੀ ਭੱਠਾ ਸਾਹਿਬ ਤੋਂ ਆਪਣੇ ਆਖਰੀ ਪੜਾਅ ਤਖਤ ਸ਼੍ਰੀ ਕੇਸਗੜ ਸਾਹਿਬ ਵੱਲ ਹੋਇਆ ਰਵਾਨਾ।।
ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਹੋਇਆ ਮੀਰੀ-ਪੀਰੀ ਖ਼ਾਲਸਾ ਮਾਰਚ ਪੁੱਜਿਆ ਰੋਪੜ,ਸੰਗਤਾਂ ਨੇ ਕਿਤੇ ਵੱਡੀ ਗਿਣਤੀ ਵਿੱਚ ਦਰਸ਼ਨ,
ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੱੜਗਜ ਵੀ ਰਹੇ ਮਜੂਦ।।
ਰੂਪਨਗਰ ਸ਼ਹਿਰ ਵਿੱਚ ਸ਼੍ਰੀ ਕ੍ਰਿਸ਼ਨ ਜਨਮਾਸ਼ਟਮੀ ਦੇ ਸੰਬੰਧ ਵਿੱਚ ਕੱਢੀ ਵਿਸ਼ਾਲ ਸ਼ੋਭਾਯਾਤਰਾ,ਹਲਕਾ ਵਿਧਾਇਕ ਸਮੇਤ ਵੱਡੀ ਗਿਣਤੀ ਵਿੱਚ ਭਗਤ ਹੋਏ ਸ਼ਾਮਿਲ।।
ਨਗਰ ਕੋਂਸਲ ਪ੍ਰਧਾਨ ਦਾ ਚਾਰ ਖੰਬੇਂਆ ਵਾਲੇ ਚੋਂਕ ਦੇ ਦੁਕਾਨਦਾਰਾਂ ਵੱਲੋਂ ਹਾਰ ਪਾ ਕੇ ਕੀਤਾ ਚੋਂਕ ਨੂੰ ਫੁੱਲਾਂ ਵਾਲਾ ਚੌਂਕ ਬਣਾਉਣ ਲਈ ਧੰਨਵਾਦ।।
Ropar News
ਰੂਪਨਗਰ ਸ਼ਹਿਰ ਵਿੱਚ ਸ਼ਰਾਬ ਦੇ ਕਰਿੰਦੀਆਂ ਦੀ ਗੁੰਡਾਗਰਦੀ,ਵਿਅਕਤੀ ਨੂੰ ਬਧਕ ਬਣਾਕੇ ਕੀਤੀ ਕੁੱਟਮਾਰ,ਨਜਾਇਜ ਸ਼ਰਾਬ ਵੇਚਣ ਦਾ ਸੀ ਸ਼ੱਕ,ਘਟਨਾ ਸੀਸੀਟੀਵੀ ਵਿੱਚ ਕੈਦ,ਪੁਲਿਸ ਵੱਲੋਂ ਜਾਂਚ ਜਾਰੀ॥
ਆਰਮੀ ਲੈਂਡ ਉਤੇ ਬਣਿਆ ਨਜਾਇਜ ਡੰਪ,ਬਰਿੰਦਰ ਢਿਲੋਂ ਪੁੱਜੇ ਮੌਕੇ ਤੇ'ਲਗਾਲਿਆ ਇਓ ਨੂੰ ਫੌਨ।।
ਵਿਧਾਨ ਸਭਾ ਹਲਕਾ ਰੋਪੜ ਵਿੱਚ ਕਾਂਗਰਸ ਦੇ ਸੰਭਾਵਿਤ ਉਮੀਦਵਾਰ ਵਜੋਂ ਸਰਗਰਮ ਹੋਏ ਸੰਜੇ ਵਰਮਾ ਬੇਲੇ ਵਾਲੇ , ਕਾਂਗਰਸ ਹਾਈਕਮਾਨ ਵੱਲੋਂ ਹਰੀ ਝੰਡੀ ਮਿਲਣ ਦੇ ਚਰਚੇ             

ਨਗਰ ਕੌਂਸਲ ਰੋਪੜ ਦੇ ਸਾਬਕਾ ਪ੍ਰਧਾਨ ਸੰਜੇ ਵਰਮਾ ਬੇਲੇ ਵਾਲੇ ਵਿਧਾਨ ਸਭਾ ਚੋਣਾਂ ਹਲਕਾ ਰੋਪੜ ਤੋਂ ਕਾਂਗਰਸ ਪਾਰਟੀ ਦੇ ਸੰਭਾਵਿਤ ਉਮੀਦਵਾਰ ਵਜੋਂ ਸਰਗਰਮ ਹੋ ਗਏ ਹਨ। ਪਿਛਲੇ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਸੰਜੇ ਵਰਮਾ ਬੇਲੇ ਵਾਲੇ ਵਲੋਂ ਲਗਾਤਾਰ ਕਾਂਗਰਸ ਪਾਰਟੀ ਦੇ ਪ੍ਰਚਾਰ ਲਈ ਪੋਸਟਾਂ ਪਾਉਣ ਸਮੇਤ ਕਾਂਗਰਸ ਦੇ ਵੱਡੇ ਆਗੂਆਂ ਵਿੱਚ ਖਾਸ ਤੌਰ ਤੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਪੁਰਾਣੀਆਂ ਯਾਦਾਂ ਤਾਜ਼ਾ ਕਰਨ ਦੀਆਂ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਕਰਨ ਨਾਲ ਸਪੱਸ਼ਟ ਹੋ ਗਿਆ ਹੈ ਕਿ ਕਾਂਗਰਸ ਹਾਈਕਮਾਨ ਵੱਲੋਂ ਹਰੀ ਝੰਡੀ ਮਿਲਣ ਤੋਂ ਬਾਅਦ ਹੀ ਸੰਜੇ ਵਰਮਾ ਬੇਲੇ ਵਾਲੇ ਰੋਪੜ ਹਲਕੇ ਦੀ ਰਾਜਧਾਨੀ ਵਿਚ ਸਰਗਰਮ ਹੋ ਗਏ ਹਨ। ਰੋਪੜ ਸ਼ਹਿਰ ਵਿੱਚ ਵੀ ਪਿਛਲੇ ਦਿਨੀਂ ਤੋਂ ਚਰਚਾ ਚੱਲ ਰਹੀ ਹੈ ਅਤੇ ਨਗਰ ਕੌਂਸਲ ਰੋਪੜ ਦੇ ਸਾਬਕਾ ਪ੍ਰਧਾਨ ਸੰਜੇ ਵਰਮਾ ਬੇਲੇ ਵਾਲੇ ਨੂੰ ਕਾਂਗਰਸ ਪਾਰਟੀ ਦੀ ਹਾਈਕਮਾਨ ਵੱਲੋਂ ਕੋਈ ਨਾ ਕੋਈ ਇਸ਼ਾਰਾ ਜ਼ਰੂਰ ਹੋਇਆ ਹੋਵੇਗਾ ਕਿ ਉਹ ਪਾਰਟੀ ਦੀ ਸੇਵਾ ਲਈ ਤਿਆਰ ਰਹਿਣ। ਕਾਬਿਲੇਗੌਰ ਸੰਜੇ ਵਰਮਾ ਬੇਲੇ ਵਾਲਿਆਂ ਦਾ ਪਰਿਵਾਰ ਪਿਛਲੇ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਦੀ ਸੇਵਾ ਕਰ ਰਿਹਾ ਹੈ ਅਤੇ ਇਨ੍ਹਾਂ ਦੇ ਪਿਤਾ ਸਵਰਗਵਾਸੀ ਕ੍ਰਿਸ਼ਨ ਲਾਲ ਸਰਾਫ ਤੇ ਚਾਚਾ ਸੁਦਰਸ਼ਨ ਲਾਲ ਸਰਾਫ ਵੀ ਨਗਰ ਕੌਂਸਲ ਰੋਪੜ ਦੇ ਮੈਂਬਰ ਵਜੋਂ ਸੇਵਾ ਨਿਭਾਅ ਚੁੱਕੇ ਹਨ ਅਤੇ ਬੇਲਾ ਪਰਿਵਾਰ ਦਾ ਰੋਪੜ ਸ਼ਹਿਰ ਤੇ ਇਲਾਕੇ ਵਿਚ ਚੰਗਾ ਅਸਰ ਰਸੂਖ ਹੈ ਅਤੇ ਲੋਕਾਂ ਨਾਲ ਮਿਲਵਰਤਨ ਬਹੁਤ ਮਜ਼ਬੂਤ ਹੈ। ਕਾਂਗਰਸ ਪਾਰਟੀ ਦੇ ਰੋਪੜ ਹਲਕੇ ਤੋਂ ਉਮੀਦਵਾਰ ਵਜੋਂ ਚੋਣ ਲੜਨ ਦੀਆਂ ਚੱਲ ਰਹੀਆਂ ਚਰਚਾਵਾਂ ਬਾਰੇ ਸਾਬਕਾ ਪ੍ਰਧਾਨ ਸੰਜੇ ਵਰਮਾ ਬੇਲੇ ਵਾਲੇ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਦੇ ਸੱਚੇ ਸਿਪਾਹੀ ਹਨ ਅਤੇ ਉਨ੍ਹਾਂ ਦਾ ਪਰਿਵਾਰ ਪਿਛਲੇ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਦੀ ਸੇਵਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਇਸ ਵਾਰ ਹਾਈਕਮਾਨ ਲੋਕਲ ਉਮੀਦਵਾਰ ਨੂੰ ਹੀ ਤਰਜੀਹ ਦੇਵੇਗੀ। ਇਸ ਲਈ ਉਹ ਵੀ ਰੋਪੜ ਹਲਕੇ ਤੋਂ ਸੇਵਾ ਕਰਨੀ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਉਹ ਕਾਂਗਰਸ ਪਾਰਟੀ ਦੀ ਹਾਈਕਮਾਨ ਤੋਂ ਰੋਪੜ ਵਿਧਾਨ ਸਭਾ ਹਲਕੇ ਲਈ ਟਿਕਟ ਦੀ ਮੰਗ ਕਰਨਗੇ ਅਤੇ ਜੇਕਰ ਉਨ੍ਹਾਂ ਨੂੰ ਟਿਕਟ ਮਿਲਦੀ ਹੈ ਤਾਂ ਉਹ ਚੋਣ ਜਿੱਤ ਕੇ ਕਾਂਗਰਸ ਹਾਈਕਮਾਨ ਦੀ ਝੋਲੀ ਪਾਉਣਗੇ।
ਤਰਨਜੀਤ ਸਿੰਘ ਤਰਨੀ ਨੂੰ ਯੂਥ ਅਕਾਲੀ ਦਲ ਰੋਪੜ (ਸ਼ਹਿਰੀ) ਦਾ ਜ਼ਿਲ੍ਹਾ ਪ੍ਰਧਾਨ ਕੀਤਾ ਨਿਯੁਕਤ

ਯੂਥ ਅਕਾਲੀ ਦਲ ਨੂੰ ਰੋਪੜ ਸ਼ਹਿਰ ਵਿੱਚ ਹੋਰ ਮਜ਼ਬੂਤ ਕਰਨ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅਹਿਮ ਨਿਯੁਕਤੀ ਕਰਦਿਆਂ ਤਰਨਜੀਤ ਸਿੰਘ ਤਰਨੀ ਨੂੰ ਯੂਥ ਅਕਾਲੀ ਦਲ ਜ਼ਿਲ੍ਹਾ ਰੋਪੜ (ਸ਼ਹਿਰੀ) ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। 

ਤਰਨਜੀਤ ਸਿੰਘ ਤਰਨੀ ਨੇ ਆਪਣੀ ਨਿਯੁਕਤੀ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੈਬਨਿਟ ਮੰਤਰੀ ਡਾ. ਦਲਜੀਤ ਸਿੰਘ ਚੀਮਾ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।

ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਸੌਂਪੀ ਗਈ ਇਸ ਜ਼ਿੰਮੇਵਾਰੀ ਨੂੰ ਉਹ ਪੂਰੀ ਇਮਾਨਦਾਰੀ, ਮਿਹਨਤ ਅਤੇ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਦਾ ਮੁੱਖ ਉਦੇਸ਼ ਰੋਪੜ ਸ਼ਹਿਰ ਦੇ ਨੌਜਵਾਨਾਂ ਨੂੰ ਪਾਰਟੀ ਨਾਲ ਜੋੜਨਾ ਅਤੇ ਯੂਥ ਅਕਾਲੀ ਦਲ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਕਰਨਾ ਹੋਵੇਗਾ।

ਤਰਨਜੀਤ ਸਿੰਘ ਤਰਨੀ ਨੇ ਕਿਹਾ ਕਿ ਉਹ ਪਾਰਟੀ ਦੀਆਂ ਨੀਤੀਆਂ ਅਤੇ ਵਿਚਾਰਧਾਰਾ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਨੌਜਵਾਨਾਂ ਨੂੰ ਨਾਲ ਲੈ ਕੇ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਉਨ੍ਹਾਂ ’ਤੇ ਜਤਾਏ ਭਰੋਸੇ ਲਈ ਉਹ ਹਮੇਸ਼ਾ ਧੰਨਵਾਦੀ ਰਹਿਣਗੇ।

ਗੋਰਤਲਬ ਹੈ ਕਿ ਤਰਨੀ ਇੱਕ ਆਮ ਪਰਿਵਾਰ ਵਿੱਚੋਂ ਆਉਂਦੇ ਹਨ ਅਤੇ ਪਿਛਲੇ ਲੰਬੇ ਸਮੇਂ ਤੋਂ ਸਮਾਜ ਸੇਵਾ ਦੇ ਨਾਲ ਨਾਲ ਪਾਰਟੀ ਦੇ ਕੰਮਾਂ ਵਿੱਚ ਜੁੱਟੇ ਹੋਏ ਹਨ।।
ਪੁਲ ਬਜ਼ਾਰ ਦਾ ਚਾਰ ਖੰਬਾ ਚੋਂਕ ਬਣਿਆ ਫੁੱਲਾਂ ਵਾਲਾ ਚੋਂਕ,ਹੁਣ ਨਹੀਂ ਹੋਣ ਦਿਆਂਗੇ ਕੂੜਾ ਇਕੱਠਾ।।
ਸਾਬਕਾ ਮੰਤਰੀ ਅਤੇ ਕੋਂਸਲ ਪ੍ਰਧਾਨ ਆਹਮੋ-ਸਾਹਮਣੇ॥
2027 ਵਿੱਚ ਰੋਪੜ ਵਿਧਾਨਸਭਾ ਚੌਣਾਂ  ਲਈ ਅਜਾਦ ਉਮੀਦਵਾਰ ਵੱਜੋਂ ਮੈਦਾਨ ਵਿੱਚ ਉਤਰਨ ਜਾ ਰਹੇ ਉਘੇ ਖੇਭ ਪਰਮੋਟਰ ਕਮਲ ਚੋਹਾਨ ਨਾਲ ਵਿਸ਼ੇਸ਼ ਗੱਲਬਾਤ
ਸਾਬਕਾ ਪ੍ਰਧਾਨ ਅਤੇ ਮਜੂਦਾ ਅਕਾਲੀ ਕੋਂਸਲਰ ਮੱਕੜ ਨਾਲ ਵਿਸ਼ੇਸ਼ ਗੱਲਬਾਤ
ਰੋਪੜ ਜਿਲਾ ਜੇਲ ਵਿੱਚ ਬੰਦੀ ਕੈਦੀਆਂ ਦੇ ਹੱਥਾਂ ਉਤੇ ਭੈਣਾਂ ਨੇ ਬਣੀ ਰੱਖੜੀ,ਹੋਈਆਂ ਭਾਵੂਕ
ਦੇਸ਼ ਦੇ ਪਹਿਲੇ 25 ਸਰਵੋਤਮ ਪੁਲਿਸ ਅਧਿਕਾਰੀਆਂ ਦੀ ਸੂਚੀ ਵਿੱਚ ਐੱਸ.ਐੱਸ.ਪੀ. ਰੂਪਨਗਰ ਮਨਿੰਦਰ ਸਿੰਘ ਸ਼ਾਮਿਲ

·         ਪੰਜਾਬ ਤੋਂ ਪ੍ਰਭਾਵਸ਼ਾਲੀ ਪੁਲਿਸ ਅਗਵਾਈ ਲਈ ਕੁੱਲ ਚਾਰ ਪੁਲਿਸ ਅਧਿਕਾਰੀ ਤੇ ਚੰਡੀਗੜ੍ਹ ਤੋਂ ਇੱਕ ਅਧਿਕਾਰੀ ਸ਼ਾਮਲ
·         ਪੁਲਿਸ ਅਧਿਕਾਰੀਆਂ ਦੀ ਕਾਨੂੰਨ ਵਿਵਸਥਾ, ਅਪਰਾਧ ਨਿਯੰਤਰਣ, ਅਗਵਾਈ ਅਤੇ ਜਨ-ਸੰਵਾਦ ਦੇ ਆਧਾਰ ’ਤੇ ਚੋਣ

ਰੂਪਨਗਰ, 28 ਅਗਸਤ: ਦੇਸ਼ ਭਰ ਦੇ 25 ਸਰਵੋਤਮ ਪੁਲਿਸ ਅਧਿਕਾਰੀਆਂ ਦੀ ਰਾਸ਼ਟਰੀ ਸੂਚੀ ਜਾਰੀ ਕੀਤੀ ਗਈ ਹੈ, ਇਸ ਸੂਚੀ ਵਿੱਚ ਪੰਜਾਬ ਤੋਂ ਪ੍ਰਭਾਵਸ਼ਾਲੀ ਕਾਰਜਸ਼ੈਲੀ ਅਤੇ ਪੁਲਿਸ ਅਗਵਾਈ ਲਈ ਚਾਰ ਪੁਲਿਸ ਅਧਿਕਾਰੀਆਂ ਸਮੇਤ ਚੰਡੀਗੜ੍ਹ ਦੇ ਇੱਕ ਪੁਲਿਸ ਅਧਿਕਾਰੀ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਸੂਚੀ ਵਿੱਚ ਐੱਸ.ਐੱਸ.ਪੀ. ਰੂਪਨਗਰ ਸ. ਮਨਿੰਦਰ ਸਿੰਘ ਆਈ.ਪੀ.ਐੱਸ. ਨੂੰ ਵੱਖ-ਵੱਖ ਅਹੁਦਿਆਂ ਉੱਤੇ ਰਹਿੰਦੇ ਹੋਏ ਕਾਨੂੰਨ ਵਿਵਸਥਾ ਕਾਇਮ ਰੱਖਣ, ਅਪਰਾਧ ’ਤੇ ਕਾਬੂ ਪਾਉਣ, ਤੁਰੰਤ ਕਾਰਵਾਈ ਅਤੇ ਲੋਕਾਂ ਨਾਲ ਬਿਹਤਰ ਸੰਵਾਦ ਰਾਹੀਂ ਸ਼ਲਾਘਾਯੋਗ ਕਾਰਜਸ਼ੈਲੀ ਲਈ ਸ਼ਾਮਿਲ ਕੀਤਾ ਗਿਆ ਹੈ। ਇਹ ਸੂਚੀ ਫੇਮ ਇੰਡੀਆ–ਏਸ਼ੀਆ ਪੋਸਟ ਵੱਲੋਂ ਜਾਰੀ ਕੀਤੀ ਗਈ ਹੈ ਜੋ ਦੇਸ਼ ਦੇ ਰਾਜਨੀਤਿਕ, ਪ੍ਰਸ਼ਾਸਨਿਕ ਸਮੇਤ ਵੱਖ-ਵੱਖ ਖੇਤਰਾਂ ਵਿੱਚ ਬਿਹਤਰੀਨ ਸੇਵਾਵਾਂ ਦੇਣ ਵਾਲੀਆਂ ਸ਼ਖਸੀਅਤਾਂ ਦਾ ਸਰਵੇਖਣ ਕਰਨ ਲਈ ਜਾਣੀ ਜਾਂਦੀ ਹੈ।

ਸਾਲ 2019 ਬੈਚ ਦੇ ਪੰਜਾਬ ਕੈਡਰ ਦੇ ਆਈਪੀਐਸ ਅਧਿਕਾਰੀ ਮਨਿੰਦਰ ਸਿੰਘ ਨੇ ਜਨਵਰੀ 2026 ਵਿੱਚ ਐਸਐਸਪੀ ਰੂਪਨਗਰ ਦਾ ਅਹੁਦਾ ਸੰਭਾਲਿਆ। ਅਹੁਦਾ ਸੰਭਾਲਦਿਆਂ ਉਨ੍ਹਾਂ ਨੇ ਸਾਫ਼-ਸੁਥਰਾ, ਭ੍ਰਿਸ਼ਟਾਚਾਰ-ਮੁਕਤ ਅਤੇ ਪਾਰਦਰਸ਼ੀ ਪੁਲਿਸ ਪ੍ਰਸ਼ਾਸਨ ਦੇਣ ਦੇ ਨਾਲ-ਨਾਲ ਜ਼ਿਲ੍ਹੇ ਵਿੱਚ ਕਾਨੂੰਨ-ਵਿਵਸਥਾ ਬਣਾਈ ਰੱਖਣ ਨੂੰ ਆਪਣੀਆਂ ਮੁੱਖ ਤਰਜੀਹਾਂ ਵਿੱਚ ਰੱਖਿਆ।

ਸ. ਮਨਿੰਦਰ ਸਿੰਘ ਨੂੰ ਕਰੀਅਰ ਦੀ ਸ਼ੁਰੂਆਤ ਵਿੱਚ ਨੈਸ਼ਨਲ ਪੁਲਿਸ ਅਕੈਡਮੀ ਵਿੱਚ ਸਿਖਲਾਈ ਦੌਰਾਨ ਰਿਵਿਊਇੰਗ ਬੋਰਡ ਵੱਲੋਂ ‘ਆਊਟਸਟੈਂਡਿੰਗ’ ਗ੍ਰੇਡ ਪ੍ਰਾਪਤ ਹੋਇਆ। ਬੋਰਡ ਨੇ ਉਨ੍ਹਾਂ ਨੂੰ ਇੱਕ ਸ਼ਾਨਦਾਰ ਖਿਡਾਰੀ ਅਤੇ ਸਮਰਪਿਤ ਟੀਮ ਪਲੇਅਰ ਵਜੋਂ ਵੀ ਦਰਸਾਇਆ। ਇਹੀ ਟੀਮ ਭਾਵਨਾ ਅੱਗੇ ਚੱਲ ਕੇ ਉਨ੍ਹਾਂ ਦੀ ਅਗਵਾਈ ਕਰਨ ਦੀ ਸ਼ੈਲੀ ਦਾ ਮਹੱਤਵਪੂਰਨ ਹਿੱਸਾ ਬਣੀ।

ਮਾਨਸਾ ਵਿੱਚ ਸਹਾਇਕ ਪੁਲਿਸ ਕਪਤਾਨ ਵਜੋਂ ਉਨ੍ਹਾਂ ਨੇ ਮੂਸਾ ਪਿੰਡ ਦੇ ਦੋਹਰੇ ਕਤਲ ਕਾਂਡ ਨੂੰ 72 ਘੰਟਿਆਂ ਦੇ ਅੰਦਰ ਟ੍ਰੇਸ ਕੀਤਾ। ਅੰਮ੍ਰਿਤਸਰ ਦੱਖਣ ਵਿੱਚ ਉਨ੍ਹਾਂ ਨੇ ਇੱਕ ਮੁਹਿੰਮ ਦੀ ਅਗਵਾਈ ਕਰਦਿਆਂ ਹੈਂਡ ਗ੍ਰਨੇਡ ਬਰਾਮਦ ਕੀਤਾ, ਤਿੰਨ ਬਲਾਈਂਡ ਮਰਡਰ ਕੇਸ ਸੁਲਝਾਏ, ਤਿੰਨ ਨਾਬਾਲਗ ਅਗਵਾ ਕੀਤੀਆਂ ਲੜਕੀਆਂ ਨੂੰ ਛੁਡਾਇਆ ਅਤੇ 4.7 ਕਿਲੋਗ੍ਰਾਮ ਹੈਰੋਇਨ, ਇੱਕ ਡਰੋਨ ਅਤੇ 67.59 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ।

ਤਰਨਤਾਰਨ ਵਿੱਚ ਸ. ਮਨਿੰਦਰ ਸਿੰਘ ਦਾ ਐਸਪੀ ਹੈੱਡਕੁਆਰਟਰ ਵਜੋਂ ਕਾਰਜਕਾਲ ਪ੍ਰਸ਼ਾਸਨਿਕ ਸੁਧਾਰਾਂ ਦੀ ਦ੍ਰਿਸ਼ਟੀ ਤੋਂ ਵੀ ਮਹੱਤਵਪੂਰਨ ਰਿਹਾ। ਉਨ੍ਹਾਂ ਨੇ 100 ਤੋਂ ਵੱਧ ਵਿਰੋਧ ਪ੍ਰਦਰਸ਼ਨਾਂ ਨੂੰ ਸ਼ਾਂਤੀਪੂਰਵਕ ਢੰਗ ਨਾਲ ਸੰਭਾਲਿਆ ਅਤੇ ਪੁਲਿਸ ਬਲ ਦੇ 50 ਫੀਸਦੀ ਹਿੱਸੇ ਨੂੰ ਫੀਲਡ ਸਟੇਸ਼ਨਾਂ ਵਿੱਚ ਮੁੜ ਤਾਇਨਾਤ ਕੀਤਾ। ਇਸ ਦਾ ਨਤੀਜਾ ਜ਼ਿਲ੍ਹਾ ਸਾਂਝ ਰੈਂਕਿੰਗ ਵਿੱਚ ਵੀ ਦਿਖਾਈ ਦਿੱਤਾ, ਜਿੱਥੇ ਜ਼ਿਲ੍ਹਾ ਹੇਠਲੇ ਪੰਜ ਜ਼ਿਲ੍ਹਿਆਂ ਵਿੱਚੋਂ ਉੱਪਰਲੇ ਪੰਜ ਜ਼ਿਲ੍ਹਿਆਂ ਵਿੱਚ ਪਹੁੰਚ ਗਿਆ। ਇਸੇ ਦੌਰਾਨ ਉਨ੍ਹਾਂ ਨੇ 25 ਲੱਖ ਰੁਪਏ ਦੇ ਹਵਾਲਾ-ਡਰੱਗ ਨੈੱਟਵਰਕ ਨੂੰ ਵੀ ਤੋੜਿਆ।

ਰਾਜਪਾਲ ਦੇ ਏਡੀਸੀ ਵਜੋਂ ਵੀ ਮਨਿੰਦਰ ਸਿੰਘ ਨੂੰ ਪ੍ਰੋਟੋਕੋਲ ਅਤੇ ਉੱਚ ਪੱਧਰੀ ਪ੍ਰਸ਼ਾਸਨ ਦਾ ਤਜਰਬਾ ਮਿਲਿਆ। ਉਨ੍ਹਾਂ ਨੇ 42 ਅਧਿਕਾਰਤ ਦੌਰਿਆਂ ਅਤੇ ਰਾਜ ਭਵਨ ਵਿਖੇ ਕਰਵਾਏ ਗਏ ਮਹੱਤਵਪੂਰਨ ਸਹੁੰ ਚੁੱਕ ਸਮਾਗਮਾਂ ਦੇ ਪ੍ਰੋਟੋਕੋਲ ਦਾ ਪ੍ਰਬੰਧ ਕੀਤਾ।

ਉਨ੍ਹਾਂ ਦੇ ਕਰੀਅਰ ਦਾ ਇੱਕ ਵੱਡਾ ਅਧਿਆਇ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਵਜੋਂ ਸਾਹਮਣੇ ਆਇਆ। ਉਨ੍ਹਾਂ ਨੇ ਸਰਹੱਦੀ ਪਿੰਡਾਂ ਵਿੱਚ ਆਈ ਭਿਆਨਕ ਹੜ੍ਹ ਦੀ ਸਥਿਤੀ ਦੌਰਾਨ ਰਾਹਤ ਅਤੇ ਬਚਾਅ ਕਾਰਜਾਂ ਦੀ ਅਗਵਾਈ ਕੀਤੀ। ਇਸ ਦੌਰਾਨ ਸਰਹੱਦੀ ਖੇਤਰ ਦੇ ਪਿੰਡਾਂ ਵਿੱਚੋਂ ਹਜ਼ਾਰਾਂ ਪਿੰਡ ਵਾਸੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਦੂਜੇ ਪਾਸੇ, ਪੁਲਿਸ ਨੇ ਨਾਰਕੋ-ਟੈਰਰ ਨੈੱਟਵਰਕ ਵਿਰੁੱਧ ਕਾਰਵਾਈ ਜਾਰੀ ਰੱਖਦਿਆਂ 1,354 ਗ੍ਰਿਫ਼ਤਾਰੀਆਂ ਕੀਤੀਆਂ, 237 ਕਿਲੋਗ੍ਰਾਮ ਹੈਰੋਇਨ, 1.9 ਕਰੋੜ ਰੁਪਏ ਦੀ ਡਰੱਗ ਮਨੀ, 297 ਪਿਸਤੌਲ ਅਤੇ 15 ਹੈਂਡ ਗ੍ਰਨੇਡ ਬਰਾਮਦ ਕੀਤੇ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ 800 ਤੋਂ ਵੱਧ ਗ੍ਰਾਮ ਰੱਖਿਆ ਕਮੇਟੀਆਂ ਨੂੰ ਸਰਗਰਮ ਕਰਕੇ ਸੁਰੱਖਿਆ ਪ੍ਰਬੰਧਾਂ ਨੂੰ ਸੰਸਥਾਗਤ ਰੂਪ ਦੇਣ ਦੀ ਕੋਸ਼ਿਸ਼ ਕੀਤੀ ਗਈ। ਗੈਰ-ਕਾਨੂੰਨੀ ਢੰਗ ਨਾਲ ਕਮਾਈਆਂ ਗਈਆਂ ਕਰੀਬ 10 ਕਰੋੜ ਰੁਪਏ ਦੀਆਂ ਜਾਇਦਾਦਾਂ ਨੂੰ ਫ੍ਰੀਜ਼ ਕਰਨਾ ਵੀ ਇਸੇ ਰਣਨੀਤੀ ਦਾ ਹਿੱਸਾ ਸੀ।

ਰਾਸ਼ਟਰੀ ਸੁਰੱਖਿਆ ਨਾਲ ਜੁੜੇ ਮਾਮਲਿਆਂ ਵਿੱਚ ਵੀ ਸ. ਮਨਿੰਦਰ ਸਿੰਘ ਦੀ ਅਗਵਾਈ ਵਿੱਚ ਪੁਲਿਸ ਟੀਮ ਸਰਗਰਮ ਰਹੀ। ਮਈ 2025 ਵਿੱਚ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਦੋ ਵਿਅਕਤੀਆਂ ਨੂੰ ਕਥਿਤ ਤੌਰ ’ਤੇ ਪਾਕਿਸਤਾਨੀ ਖੁਫੀਆ ਤੰਤਰ ਨੂੰ ਫੌਜੀ ਅਦਾਰਿਆਂ ਅਤੇ ਫੌਜੀਆਂ ਦੀ ਆਵਾਜਾਈ ਨਾਲ ਸਬੰਧਤ ਸੰਵੇਦਨਸ਼ੀਲ ਜਾਣਕਾਰੀ ਮੁਹੱਈਆ ਕਰਵਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਸੀ। ਜਾਂਚ ਦੌਰਾਨ ਫੌਜੀ ਅਦਾਰਿਆਂ ਅਤੇ ਏਅਰਬੇਸ ਦੀਆਂ ਤਸਵੀਰਾਂ ਸਮੇਤ ਹੋਰ ਸੰਵੇਦਨਸ਼ੀਲ ਜਾਣਕਾਰੀ ਸਾਂਝੀ ਕੀਤੇ ਜਾਣ ਦੀ ਗੱਲ ਸਾਹਮਣੇ ਆਈ।

ਮਨਿੰਦਰ ਸਿੰਘ ਦੇ ਕਰੀਅਰ ਵਿੱਚ ਇੱਕ ਮੁਸ਼ਕਲ ਦੌਰ ਵੀ ਆਇਆ, ਜਦੋਂ ਨਵੰਬਰ 2025 ਵਿੱਚ ਉਨ੍ਹਾਂ ਦੇ ਕਰੀਅਰ ਦਾ ਇੱਕ ਮਹੱਤਵਪੂਰਨ ਅਤੇ ਚੁਣੌਤੀਪੂਰਨ ਅਧਿਆਇ ਰਿਹਾ। ਜਿਸ ਉਪਰੰਤ ਜਨਵਰੀ 2026 ਵਿੱਚ ਉਨ੍ਹਾਂ ਨੂੰ ਬਤੌਰ ਐਸਐਸਪੀ ਰੂਪਨਗਰ ਨਿਯੁਕਤ ਕੀਤਾ ਗਿਆ। ਰੂਪਨਗਰ ਵਿਖੇ ਸ. ਮਨਿੰਦਰ ਸਿੰਘ ਨੇ ਆਪਣੀ ਕਾਰਜਸ਼ੈਲੀ ਵਿੱਚ ਪਾਰਦਰਸ਼ੀ ਅਤੇ ਭ੍ਰਿਸ਼ਟਾਚਾਰ-ਮੁਕਤ ਪੁਲਿਸ ਪ੍ਰਸ਼ਾਸਨ, ਮਜ਼ਬੂਤ ਕਾਨੂੰਨ-ਵਿਵਸਥਾ ਅਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਦਾ ਸੰਕਲਪ ਦੁਹਰਾਇਆ।
ਰੋਪੜ ਵਿੱਚ ਹੜਤਾਲ ਦਾ ਅਸਰ,ਸਰਕਾਰੀ ਦਫਤਰ ਰਹੇ ਬੰਦ
ਐਮਰਜਸੀਂ ਸੇਵਾਂਵਾ ਚਾਲੂ॥
ਫੂਡ ਮਹਿਕਮਾ ਸਖਤ,ਤਿਉਹਾਰਾਂ ਤੋਂ ਪਹਿਲਾਂ ਮਠਿਆਈ ਦੀ ਦੁਕਾਨਾਂ ਉਤੋਂ ਭਰੇ ਸੈਂਪਲ।।
ਬਰਦ ਖੱਡ ਤੇ ਸਰਸਾ ਦਰਿਆ ਵਿੱਚ ਉਦਯੋਗਿਕ ਕੂੜੇ ਦੇ ਨਾਜਾਇਜ਼ ਡੰਪ ਦਾ ਵਿਧਾਇਕ ਦਿਨੇਸ਼ ਚੱਢਾ ਵੱਲੋਂ ਪਰਦਾਫਾਸ਼॥
ਰੋਪੜ ਨੂੰ ਜਲਦ ਮਿਲੇਗਾ ਸ਼ਹਿਰ ਨਾਲ ਜੋੜਨ ਵਾਲਾ ਪੁਰਾਣਾ ਪੁੱਲ,ਹਲਕਾ ਵਿਧਾਇਕ ਚੱਢਾ ਅਤੇ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਤਾ ਉਦਘਾਟਨ।।