This browser does not support the video element.
ਮਲੋਟ: ਪਿੰਡ ਬਾਦਲ ਵਿਖੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਅਗਨੀਵੀਰ ਜਸ਼ਨਦੀਪ ਸਿੰਘ ਦਾ ਅੰਤਿਮ ਸੰਸਕਾਰ
Malout, Muktsar | Sep 4, 2025
ਪਿੰਡ ਬਾਦਲ ਦੇ ਇਕ 22ਸਾਲਾ ਅਗਨੀਵੀਰ ਦੀ ਬਿਮਾਰੀ ਕਰਕੇ ਮੌਤ ਹੋ ਗਈ। ਜਿਸ ਦਾ ਅੱਜ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਜਿਥੇ ਮਲੋਟ ਉਪ ਮੰਡਲ ਨਾਲ ਸਬੰਧਤ ਅਧਿਕਾਰੀ, ਆਰਮੀ ਜਵਾਨ ਤੇ ਪਿੰਡ ਅਤੇ ਇਲਾਕਾ ਵਾਸੀ ਹਾਜਰ ਸਨ। ਜਾਣਕਾਰੀ ਅਨੁਸਾਰ ਜਸ਼ਨਦੀਪ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਬਾਦਲ ਦੋ ਸਾਲ ਪਹਿਲਾਂ ਅਗਨੀਵੀਰ ਵਜੋਂ ਭਰਤੀ ਹੋਇਆ ਸੀ। ਕੁਝ ਦਿਨ ਪਹਿਲਾਂ ਉਹ ਡਿਊਟੀ ਦੌਰਾਨ ਬਿਮਾਰ ਹੋ ਗਿਆ । ਜਿਸ ਕਰਕੇ ਉਹ ਛੁੱਟੀ ਲੈਕੇ ਘਰ ਆਇਆ ਸੀ।