This browser does not support the video element.
ਕਪੂਰਥਲਾ: ਨੌਜਵਾਨ ਦੇ ਕਤਲ ਦੇ ਮਾਮਲੇ ਚ 9 ਵਿਅਕਤੀਆਂ ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਥਾਣਾ ਸਦਰ ਚ ਕੇਸ ਦਰਜ
Kapurthala, Kapurthala | Sep 11, 2025
ਥਾਣਾ ਸਦਰ ਪੁਲਿਸ ਨੇ ਇੱਕ ਨੌਜਵਾਨ ਦੇ ਕਤਲ ਦੇ ਮਾਮਲੇ ਚ 9 ਵਿਅਕਤੀਆਂ ਨੂੰ ਨਾਮਜਦ ਕਰਕੇ ਕੁਝ ਅਣਪਛਾਤੇ ਵਿਰੁੱਧ ਵੀ ਕੇਸ ਦਰਜ ਕੀਤਾ ਹੈ। DSP ਦੀਪ ਕਰਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਮਾਮ ਹੁਸੈਨ ਪੁੱਤਰ ਜਮਾਲਦੀਨ ਵਾਸੀ ਪਿੰਡ ਚਿੱਟੀ ਜਿਲਾ ਜਲੰਧਰ ਦੇ ਭਰਾ ਸੈਫ ਅਲੀ ਦੇ ਬਿਆਨਾਂ ਤੇ ਰੋਸਨਦੀਨ, ਮੰਗਾ, ਹਜੂਰਦੀਨ, ਮੁਹੰਮਦ ਜੂਸੀ, ਮਾਮ ਹੁਸੈਨ, ਨਿੱਕੂ, ਨੂਰੂ ਤੇ ਕਾਸਮਾ ਵਾਸੀਆਨ ਨਕੋਦਰ, ਜਲੰਧਰ ਤੇ ਕੁਝ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ।