This browser does not support the video element.
ਫਾਜ਼ਿਲਕਾ: ਪਿੰਡ ਡੰਗਰਖੇੜਾ ਦੇ ਨੇੜੇ ਟਰੈਕਟਰ ਟਰਾਲੀ, ਆਟੋ ਤੇ ਘੋੜਾ ਟਰਾਲਾ ਵਿੱਚ ਟੱਕਰ, ਟਰੈਕਟਰ ਟਰਾਲੀ ਚਾਲਕ ਦੀ ਮੌਤ
Fazilka, Fazilka | Sep 7, 2025
ਫਾਜ਼ਿਲਕਾ ਅਬੋਹਰ ਹਾਈਵੇ ਤੇ ਪਿੰਡ ਡੰਗਰਖੇੜਾ ਦੇ ਨੇੜੇ ਇੱਕ ਸੜਕ ਹਾਦਸਾ ਵਾਪਰਿਆ ਹੈ । ਦੱਸਿਆ ਜਾ ਰਿਹਾ ਹੈ ਕਿ ਟਰੈਕਟਰ ਟਰਾਲੀ, ਘੋੜਾ ਟਰਾਲਾ ਅਤੇ ਇਕ ਆਟੋ ਵਿੱਚ ਟੱਕਰ ਹੋਈ ਹੈ । ਹਾਦਸਾ ਇੰਨਾ ਭਿਆਨਕ ਸੀ ਕਿ ਇਸ ਹਾਦਸੇ ਵਿੱਚ ਟਰੈਕਟਰ ਟਰਾਲੀ ਚਾਲਕ ਦੀ ਮੌਤ ਹੋ ਗਈ ਹੈ । ਜਦਕਿ ਆਟੋ ਚਲਾਕ ਜਖਮੀ ਦੱਸਿਆ ਜਾ ਰਿਹਾ ਹੈ । ਪੁਲਿਸ ਥਾਣਾ ਖੂਈਖੇੜਾ ਐਸਐਚਓ ਜੁਗਰਾਜ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਵਿੱਚ ਜਾਂਚ ਪੜਤਾਲ ਕਰ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ।