This browser does not support the video element.
ਬਾਵਾ ਕਲੋਨੀ ਵਿਖੇ ਚੋਰਾਂ ਨੇ ਸੁਨਸਾਨ ਪਏ ਘਰ ਨੂੰ ਬਣਾਇਆ ਨਿਸ਼ਾਨਾ, ਨਗਦੀ ਅਤੇ ਸੈਨਟਰੀ ਦਾ ਸਮਾਨ ਕੀਤਾ ਚੋਰੀ
Sri Muktsar Sahib, Muktsar | Aug 16, 2025
ਚੋਰਾਂ ਨੇ ਬਾਵਾ ਕਲੋਨੀ ਦੀ ਗਲੀ ਨੰਬਰ 1 ਵਿਖੇ ਸੁਨਸਾਨ ਪਏ ਘਰ ਨੂੰ ਨਿਸ਼ਾਨਾ ਬਣਾ ਕੇ 20 ਹਜ਼ਾਰ ਦੀ ਨਗਦੀ, ਸੈਨਟਰੀ ਦਾ ਸਮਾਨ ਤੇ ਕੱਪੜੇ ਚੋਰੀ ਕੀਤੇ ਹਨ। ਮਕਾਨ ਮਾਲਕ ਵੱਲੋਂ ਥਾਣਾ ਸਿਟੀ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਅਸ਼ੋਕ ਕੁਮਾਰ ਖੁਰਾਣਾ ਪੁੱਤਰ ਚਰਨਦਾਸ ਵਾਸੀ ਬਾਵਾ ਕਲੋਨੀ ਨੇ ਦੱਸਿਆ ਕਿ ਉਹ ਜਿਆਦਾਤਰ ਗੁੜਗਾਓਂ ਆਪਣੇ ਬੇਟੇ ਕੋਲ ਰਹਿੰਦੇ ਹਨ। ਘਰ ਵਿੱਚ ਚੋਰੀ ਹੋਣ ਦੀ ਗੱਲ ਪਤਾ ਲੱਗਣ ਤੇ ਉਹ ਅੱਜ ਮੁਕਤਸਰ ਪਹੁੰਚੇ।