This browser does not support the video element.
ਕੋਟਕਪੂਰਾ: ਅਗਰਵਾਲ ਭਵਨ ਵਿਖੇ ਭਾਰਤ ਵਿਕਾਸ ਪ੍ਰੀਸ਼ਦ ਨੇ ਹੜ ਪੀੜਤਾਂ ਦੀ ਚੜਦੀ ਕਲਾ ਅਤੇ ਸਰਬੱਤ ਦੇ ਭਲੇ ਲਈ ਕਰਵਾਇਆ ਹਵਨ ਯੱਗ
Kotakpura, Faridkot | Sep 2, 2025
ਭਾਰਤ ਵਿਕਾਸ ਪ੍ਰੀਸ਼ਦ ਕੋਟਕਪੂਰਾ ਦੀਆਂ ਦੋਵੇਂ ਸ਼ਾਖਾਵਾਂ ਨੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਚੜਦੀ ਕਲਾ ਅਤੇ ਸਰਬੱਤ ਦੇ ਭਲੇ ਲਈ ਹਵਨ ਯੱਗ ਦਾ ਆਯੋਜਨ ਕੀਤਾ। ਇਸ ਮੌਕੇ ਕੁਦਰਤੀ ਆਫ਼ਤਾਂ ਤੋਂ ਲੋਕਾਂ ਨੂੰ ਬਚਾਉਣ ਲਈ ਪਰਮਾਤਮਾ ਅੱਗੇ ਅਰਦਾਸ ਕੀਤੀ ਗਈ। ਮੁੱਖ ਸ਼ਾਖਾ ਦੇ ਪ੍ਰਧਾਨ ਕਪਿਲ ਗੋਇਲ ਦੀ ਪ੍ਰਧਾਨਗੀ ਹੇਠ ਕਰਵਾਏ ਸਮਾਗਮ ਵਿੱਚ ਸੂਬਾਈ ਸਲਾਹਕਾਰਾਂ ਨਰੇਸ਼ ਪਾਲ ਕਾਂਸਲ ਅਤੇ ਸੁਭਾਸ਼ ਗੋਇਲ ਸਮੇਤ ਸਰਪ੍ਰਸਤ ਟੀਆਰ ਅਰੋੜਾ ਨੇ ਭਾਗ ਲਿਆ।