This browser does not support the video element.
ਕਪੂਰਥਲਾ: ਪਿੰਡ ਪਹਾੜੀਪੁਰ ਨੇੜੇ ਜੀ.ਟੀ. ਰੋਡ 'ਤੇ ਅਣਪਛਾਤੇ ਵਾਹਨ ਵਲੋਂ ਟੱਕਰ ਮਾਰੇ ਜਾਣ ਕਾਰਨ ਇਕ ਨੌਜਵਾਨ ਦੀ ਹੋਈ ਮੌਤ
Kapurthala, Kapurthala | Sep 13, 2025
ਪਿੰਡ ਪਹਾੜੀਪੁਰ ਨੇੜੇ ਜੀ.ਟੀ. ਰੋਡ ਤੇ ਅਣਪਛਾਤੇ ਵਾਹਨ ਵਲੋਂ ਟੱਕਰ ਮਾਰੇ ਜਾਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ | ਜਿਸਦੀ ਸੂਚਨਾ ਮਿਲਣ 'ਤੇ ਥਾਣਾ ਸੁਭਾਨਪੁਰ ਪੁਲਿਸ ਨੇ ਲਾਸ਼ ਨੂੰ ਕਬਜ਼ੇ ਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾ ਘਰ ਵਿਚ ਰਖਵਾ ਦਿੱਤਾ | ਮਿ੍ਤਕ ਵਿਅਕਤੀ ਦੀ ਪਹਿਚਾਣ ਅਰਸ਼ਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਫੱਤੂਚੱਕ ਥਾਣਾ ਢਿਲਵਾਂ ਵਜੋਂ ਹੋਈ | ਏ.ਐਸ.ਆਈ. ਜਸਦੀਪ ਸਿੰਘ ਨੇ ਕਿਹਾ ਲਾਸ਼ ਦਾ ਪੋਸਟਮਾਰਟਮ ਕਰਵਾਓ ਵਾਰਸਾਂ ਵਾਲੇ ਕਰ ਦਿੱਤਾ।