This browser does not support the video element.
ਕਪੂਰਥਲਾ: ਪ੍ਰਵਾਸੀ ਮਜ਼ਦੂਰਾਂ ਦੇ ਲਾਪਤਾ ਹੋਏ ਬੱਚੇ ਭੋਗਪੁਰ ਅੱਡੇ ਤੋਂ ਲੱਭ ਕੇ ਭੁਲੱਥ ਪੁਲਿਸ ਨੇ ਕੀਤੇ ਮਾਪਿਆਂ ਹਵਾਲੇ
Kapurthala, Kapurthala | Sep 6, 2025
ਭੁਲੱਥ ਪੁਲਿਸ ਵਲੋਂ ਪ੍ਰਵਾਸੀ ਮਜ਼ਦੂਰਾਂ ਦੇ ਦੋ ਲਾਪਤਾ ਹੋਏ ਬੱਚਿਆਂ ਨੂੰ ਲੱਭ ਕੇ ਉਨ੍ਹਾਂ ਦੇ ਮਾਪਿਆਂ ਦੇ ਹਵਾਲੇ ਕੀਤਾ ਗਿਆ |ਐਸ.ਐਚ.ਓ. ਭੁਲੱਥ ਰਣਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਕੋਲ ਦਿੱਤੇ ਗਏ ਬਿਆਨਾਂ ਚ ਮੰਜੂ ਦੇਵੀ ਵਾਸੀ ਯੂ.ਪੀ. ਨੇ ਦੱਸਿਆ ਕਿ ਬੀਤੀ 21 ਅਗਸਤ ਨੂੰ ਲੜਕਾ ਭੇਲੀ ਤੇ ਦੀਪਕ ਬਿਨਾਂ ਦੱਸੇ ਪੁੱਛੇ ਘਰੋਂ ਆਪਣੀ ਮਰਜ਼ੀ ਨਾਲ ਕਿਧਰੇ ਚਲੇ ਗਏ ਹਨ | ਜਿਨ੍ਹਾਂ ਨੂੰ ਸੂਚਨਾ ਦੇ ਆਧਾਰ ਤੇ ਭੋਗਪੁਰ ਦੇ ਅੱਡੇ ਤੋਂ ਬਰਾਮਦ ਕਰ ਮਾਪਿਆਂ ਹਵਾਲੇ ਕੀਤਾ।