This browser does not support the video element.
ਕਪੂਰਥਲਾ: ਨੰਗਲ ਲੁਬਾਣਾ ਨੇੜੇ ਕਾਰ ਬੇਕਾਬੂ ਹੋ ਕੇ ਦਰਖਤ ਨਾਲ ਟਕਰਾਈ, 1 ਨੋਜਵਾਨ ਦੀ ਮੌਤ ਹੋਈ
Kapurthala, Kapurthala | Sep 3, 2025
ਬੀਤੀ ਰਾਤ ਨਡਾਲਾ-ਬੇਗੋਵਾਲ ਰੋਡ ਤੇ ਪਿੰਡ ਨੰਗਲ ਲੁਬਾਣਾ ਨੇੜੇ ਇੱਕ ਕਾਰ ਦਰੱਖਤ ਵਿੱਚ ਵੱਜ ਕੇ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ਕਾਰਨ ,ਕਾਰ ਸਵਾਰ 28 ਸਾਲਾ ਨੋਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜਸਕਰਨ ਸਿੰਘ ਪੁੱਤਰ ਲੈਕਚਰਾਰ ਮਹਿੰਦਰ ਸਿੰਘ ਵਾਸੀ ਟਾਹਲੀ ( ਹਸ਼ਿਆਰਪੁਰ) ਨੇੜੇ ਬੇਗੋਵਾਲ ਵਜੋ ਹੋਈ ਹੈ।ਬੇਗੋਵਾਲ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਚ ਲੈ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਇਥੇ ਦੱਸ ਦੇਈਏ ਕਿ ਜਸਕਰਨ ਆਪਣੀ ਇਕਲੌਤੀ ਭੈਣ ਦਾ ਇਕਲੌਤਾ ਭਰਾ ਸੀ।