This browser does not support the video element.
ਗੁਰਦਾਸਪੁਰ: ਜ਼ਿਲ੍ਹਾ ਪੱਧਰੀ ‘ ਪੁਲਿਸ ਸ਼ਹੀਦੀ ਦਿਵਸ’ ਸਬੰਧੀ ਪੁਲਿਸ ਲਾਈਨ ਗੁਰਦਾਸਪੁਰ ਵਿਖੇ ਕਰਵਾਇਆ ਗਿਆ ਸਮਾਗਮ
Gurdaspur, Gurdaspur | Oct 21, 2024
ਦੇਸ਼ ਦੀ ਖਾਤਰ ਸ਼ਹੀਦੀਆਂ ਦੇਣ ਵਾਲੇ ਪੁਲਿਸ ਜਵਾਨਾਂ ਦੀ ਖਾਤਰ ਹੀ ਅੱਜ ਅਸੀਂ ਅਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਅਤੇ ਇਨਾਂ ਦੀ ਬਦੋਲਤ ਹੀ ਦੇਸ਼ ਅੰਦਰ ਅਮਨ-ਸ਼ਾਂਤੀ ਤੇ ਖੁਸ਼ਹਾਲੀ ਬਰਕਰਾਰ ਹੈ। ਇਹ ਪ੍ਰਗਟਾਵਾ ਅੱਜ ਦਿਨ ਸੋਮਵਾਰ ਸਮਾਂ ਕਰੀਬ ਸਵੇਰੇ 7 : 30 ਵਜੇ ਸ੍ਰੀ ਹਰੀਸ਼ ਦਾਯਮਾ, ਐਸ.ਐਸ .ਪੀ ਗੁਰਦਾਸਪੁਰ ਨੇ ਪੁਲਿਸ ਲਾਇਨ ਗੁਰਦਾਸਪੁਰ ਵਿਖੇ ਜ਼ਿਲਾ ਪੱਧਰੀ ‘ਪੁਲਿਸ ਸ਼ਹੀਦੀ ਦਿਵਸ’ ਨੂੰ ਸਮਰਪਿਤ ਕਰਵਾਏ ਗਏ ਸ਼ਹੀਦੀ ਸਮਾਗਮ ਦੋਰਾਨ ਕੀਤਾ।