This browser does not support the video element.
ਕਪੂਰਥਲਾ: ਪਿੰਡ ਉੱਚਾ ਨੇੜੇ ਪੈਲੇਸ ਚ ਹਵਲਾਈ ਨਾਲ ਕੰਮ ਕਰਦੇ ਸਮੇਂ ਕਰੰਟ ਲੱਗਣ ਕਾਰਨ ਇਕ ਵਿਅਕਤੀ ਝੁਲਸਿਆ
Kapurthala, Kapurthala | Sep 13, 2025
ਪਿੰਡ ਉੱਚਾ ਨੇੜੇ ਇਕ ਪੈਲੇਸ ਵਿਚ ਕੰਮ ਕਰਦੇ ਸਮੇਂ ਇਕ ਵਿਅਕਤੀ ਕਰੰਟ ਲੱਗਣ ਕਾਰਨ ਜਿੱਥੇ ਬੁਰੀ ਤਰ੍ਹਾਂ ਝੁਲਸ ਗਿਆ ਨਾਲ ਹੀ ਉਹ ਪਹਿਲੀ ਮੰਜ਼ਿਲ ਤੋਂ ਹੇਠਾਂ ਡਿੱਗ ਕੇ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ | ਸਿਵਲ ਹਸਪਤਾਲ ਚ ਜੇਰੇ ਇਲਾਜ ਸ਼ੰਕਰ ਵਾਸੀ ਚੰਡੀਗੜ੍ਹ ਮੁਹੱਲਾ ਸੁਲਤਾਨਪੁਰ ਲੋਧੀ ਦੇ ਸਾਥੀਆਂ ਨੇ ਦੱਸਿਆ ਕਿ ਸ਼ੰਕਰ ਪੈਲੇਸ ਚ ਹਲਵਾਈ ਦੇ ਨਾਲ ਕੰਮ ਕਰ ਰਿਹਾ ਸੀ ਤਾਂ ਮਿਕਸੀ ਤੋਂ ਅਚਾਨਕ ਕਰੰਟ ਲੱਗ ਗਿਆ ਜਿਸ ਕਾਰਨ ਉਸਦੀਆਂ ਬਾਂਹਾਂ ਬੁਰੀ ਤਰ੍ਹਾਂ ਝੁਲਸ ਗਈਆਂ।