This browser does not support the video element.
ਕੋਟਕਪੂਰਾ: ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਦੇ ਕਾਰਨ ਨਵੇਂ ਬੱਸ ਸਟੈਂਡ ਸਮੇਤ ਹੋਰ ਇਲਾਕਿਆਂ ਵਿੱਚ ਲੋਕ ਹੋਏ ਪਰੇਸ਼ਾਨ #jansamasya
Kotakpura, Faridkot | Aug 25, 2025
ਕੋਟਕਪੂਰਾ ਇਲਾਕੇ ਵਿੱਚ ਪਿਛਲੇ 24 ਘੰਟੇ ਤੋਂ ਹੋ ਰਹੀ ਲਗਾਤਾਰ ਬਰਸਾਤ ਦੇ ਕਾਰਨ ਬਰਸਾਤੀ ਪਾਣੀ ਦੀ ਨਿਕਾਸੀ ਨੂੰ ਲੈ ਕੇ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਬਰਸਾਤ ਦੇ ਕਾਰਨ ਇੱਥੋਂ ਦੇ ਮੋਗਾ ਰੋਡ, ਨਵੇਂ ਬੱਸ ਸਟੈਂਡ ,ਪੁਰਾਣਾ ਸ਼ਹਿਰ ,ਪ੍ਰੇਮ ਨਗਰ ,ਕੁੜੀਆਂ ਵਾਲਾ ਸਕੂਲ, ਦੁਰਗਾ ਮਾਤਾ ਮੰਦਰ ਅਤੇ ਹੋਰ ਇਲਾਕਿਆਂ ਵਿੱਚ ਕਈ ਕਈ ਫੁੱਟ ਪਾਣੀ ਭਰ ਗਿਆ ਹੈ ਜੋ ਕਿ ਲੋਕਾਂ ਦੇ ਘਰਾਂ ਅਤੇ ਦੁਕਾਨਾਂ ਨੂੰ ਵੀ ਨੁਕਸਾਨ ਪਹੁੰਚਾ ਰਿਹਾ ਹੈ।