This browser does not support the video element.
ਕਪੂਰਥਲਾ: ਮੁਹੱਲਾ ਹਾਥੀ ਖਾਨਾ ਵਿਖੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਹੋਈ ਲੜਾਈ ਵਿਚ ਇਕ ਵਿਅਕਤੀ ਜ਼ਖਮੀ
Kapurthala, Kapurthala | Sep 12, 2025
ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਮੁਹੱਲਾ ਹਾਥੀ ਖਾਨਾ ਵਿਖੇ ਹੋਈ ਲੜਾਈ ਵਿਚ ਇਕ ਵਿਅਕਤੀ ਜ਼ਖਮੀ ਹੋ ਗਿਆ | ਸਿਵਲ ਹਸਪਤਾਲ ਚ ਜੇਰੇ ਇਲਾਜ ਸੁਖਦੇਵ ਸਿੰਘ ਵਾਸੀ ਹਾਥੀ ਖਾਨਾ ਨੇ ਦੱਸਿਆ ਕਿ ਉਸਦੇ ਗੁਆਂਢ ਚ ਰਹਿੰਦੇ ਇਕ ਵਿਅਕਤੀ ਨੇ ਜਿਸ ਤੋਂ ਉਸਨੇ ਪੈਸੇ ਲੈਣੇ ਸੀ ਉਹ ਕਥਿਤ ਤੌਰ 'ਤੇ ਘਰ ਆ ਕੇ ਗਾਲੀ ਗਲੋਚ ਕਰਨ ਲੱਗ ਪਿਆ | ਜਦੋਂ ਮੈਂ ਉਸਨੂੰ ਰੋਕਿਆ ਤਾਂ ਉਸਨੇ ਹਮਲਾ ਕਰਕੇ ਜ਼ਖਮੀ ਕਰ ਦਿੱਤਾ।