This browser does not support the video element.
ਕਪੂਰਥਲਾ: ਦਰਿਆ ਬਿਆਸ ਵਿਚ ਪਾਣੀ ਦਾ ਪੱਧਰ ਹੋਇਆ ਘੱਟ, ਪਰ ਮੰਡ ਖੇਤਰ ਵਿਚ ਹਜ਼ਾਰਾ ਏਕੜ ਫ਼ਸਲ ਹੋਈ ਬਰਬਾਦ
Kapurthala, Kapurthala | Sep 9, 2025
ਪਿਛਲੇ ਦਿਨਾਂ ਤੋਂ ਉਫਾਨ ਤੇ ਚੱਲ ਰਹੇ ਦਰਿਆ ਬਿਆਸ ਦੇ ਪਾਣੀ ਨੂੰ ਲੈ ਕੇ ਹੁਣ ਰਾਹਤ ਭਰੀ ਖ਼ਬਰ ਮਿਲ ਰਹੀ ਹੈ ।ਇਸ ਸਬੰਧੀ ਦਰਿਆ ਬਿਆਸ ਤੇ ਬਣੀ ਜਲ ਸਰੋਤ ਵਿਭਾਗ ਦੀ ਗੇਜ਼ ਤੋਂ ਕਰਮਚਾਰੀ ਵਿਜੇ ਕੁਮਾਰ ਨੇ ਦੱਸਿਆ ਕਿ ਦਰਿਆ ਬਿਆਸ ਵਿਚ ਪਾਣੀ ਦਾ ਪੱਧਰ ਘੱਟ ਕੇ 740.60 ਗੇਜ਼ ਤੇ 1 ਲੱਖ 22 ਹਜ਼ਾਰ 222 ਕਿਉਸਿਕ ਪਾਣੀ ਡਿਸਚਾਰਜ ਹੋ ਰਿਹਾ ਸੀ | ਇਸ ਤੋਂ ਪਹਿਲਾ 31 ਅਗਸਤ ਨੂੰ ਦਰਿਆ ਬਿਆਸ ਵਚ 2 ਲੱਖ 35 ਹਜ਼ਾਰ ਕਿਉਸਿਕ ਤੋਂ ਵੱਧ ਪਾਣੀ ਡਿਸਚਾਰਜ ਰਿਕਾਰਡ ਕੀਤਾ ਗਿਆ ਸੀ।