This browser does not support the video element.
ਜਲਾਲਾਬਾਦ: ਬੱਸ ਦੀ ਚਪੇਟ 'ਚ ਆਉਣ ਕਾਰਨ ਬਿਜਲੀ ਘਰ ਨੇੜੇ ਹਾਈਵੇਅ 'ਤੇ ਨੌਜਵਾਨ ਦੀ ਮੌਤ, ਪਰਿਵਾਰ ਨੇ ਲਾਇਆ ਧਰਨਾ
Jalalabad, Fazilka | Aug 24, 2025
ਜਲਾਲਾਬਾਦ ਵਿਖੇ ਫਾਜ਼ਿਲਕਾ ਫਿਰੋਜ਼ਪੁਰ ਰੋਡ ਤੇ ਬੱਸ ਦੀ ਚਪੇਟ ਵਿੱਚ ਆਉਣ ਕਾਰਨ ਇੱਕ ਨੌਜਵਾਨ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ । ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੇ ਹਾਈਵੇ ਜਾਮ ਕਰ ਦਿੱਤਾ ਤੇ ਧਰਨਾ ਲਾ ਦਿੱਤਾ ਹੈ । ਇਲਜ਼ਾਮ ਲਾਏ ਜਾ ਰਹੇ ਨੇ ਕਿ ਕੁਝ ਲੋਕਾਂ ਵੱਲੋਂ ਉਹਨਾਂ ਦੇ ਲੜਕੇ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ । ਜਿਸ ਤੋਂ ਬਚਾਅ ਕਰਕੇ ਉਹ ਭੱਜਣ ਲੱਗਿਆ ਤਾਂ ਬੱਸ ਦੀ ਚਪੇਟ ਵਿੱਚ ਆ ਗਿਆ । ਜਿਸ ਕਰਕੇ ਉਸ ਦੀ ਮੌਤ ਹੋ ਗਈ ।