This browser does not support the video element.
ਖੰਨਾ: ਕੈਬਨਿਟ ਮੰਤਰੀ ਨੇ ਖੰਨਾ ਵਿਖੇ ਕਰੀਬ 30 ਲੱਖ ਦੀ ਲਾਗਤ ਨਾਲ ਬਣਨ ਵਾਲਿਆ ਪਖਾਨਿਆ ਦਾ ਰੱਖਿਆ ਨੀਂਹ ਪੱਥਰ
Khanna, Ludhiana | Aug 21, 2025
ਖੰਨਾ ਸ਼ਹਿਰ ਦੇ ਸੁੰਦਰੀਕਰਨ ਪ੍ਰੋਜੈਕਟ ਅਧੀਨ ਜੀਟੀ ਰੋਡ ਉਪਰ ਹਰੇਕ ਚੌਂਕ 'ਚ ਲੋਕਾਂ ਦੀ ਸਹੂਲਤ ਲਈ ਕਰੀਬ 30 ਲੱਖ ਦੀ ਲਾਗਤ ਨਾਲ ਪਖਾਨੇ ਬਣਨਗੇ। ਇਹਨਾਂ ਦਾ ਨੀਂਹ ਪੱਥਰ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਰੱਖਿਆ। ਮੰਤਰੀ ਨੇ ਕਿਹਾ ਕਿ ਲੰਬੇ ਸਮੇਂ ਤੋਂ ਲੋਕਾਂ ਦੀ ਮੰਗ ਚੱਲੀ ਆ ਰਹੀ ਸੀ ਜਿਸਨੂੰ ਪੂਰਾ ਕੀਤਾ ਗਿਆ। ਇਸਦੇ ਲਈ ਰਾਜ ਸਭਾ ਮੈਂਬਰ ਬਿਕਰਮਜੀਤ ਸਿੰਘ ਸਾਹਨੀ ਨੇ 51 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਹੈ।