This browser does not support the video element.
ਫਾਜ਼ਿਲਕਾ: ਕਾਵਾਂਵਾਲੀ ਪੱਤਣ ਵਿਖੇ ਸਤਲੁਜ ਵਿੱਚ ਵਧਿਆ ਪਾਣੀ ਦਾ ਪੱਧਰ, ਟੁੱਟ ਕੇ ਡਿੱਗਣ ਲੱਗੇ ਪੱਥਰ
Fazilka, Fazilka | Sep 1, 2025
ਸਰਹੱਦੀ ਇਲਾਕੇ ਕਾਵਾਂਵਾਲੀ ਪਤਨ ਵਿਖੇ ਲੱਗਦੇ ਸਤਲੁਜ ਕਰੀਕ ਦੇ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਹੈ । ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਬੇੜੀਆਂ ਨਹੀਂ ਮਿਲ ਰਹੀਆਂ । ਜਿਸ ਕਰਕੇ ਉਹ ਦੂਰ ਤੋਂ ਪਾਣੀ ਦੇ ਵਿੱਚ ਪੈਦਲ ਚੱਲ ਕੇ ਆ ਰਹੇ ਨੇ । ਹਾਲਾਂਕਿ ਉਹਨਾਂ ਨੇ ਸੁਵਿਧਾਵਾਂ ਨਾ ਮਿਲਣ ਤੇ ਰੋਸ਼ ਵੀ ਜਾਹਿਰ ਕੀਤਾ ਹੈ। ਜਦ ਕਿ ਉਹਨਾਂ ਦਾ ਕਹਿਣਾ ਹੈ ਕਿ ਪਾਣੀ ਸਤਲੁਜ ਕਰੀਕ ਦੇ ਪੁੱਲ ਦੇ ਉੱਤੋਂ ਲੰਘ ਰਿਹਾ ਹੈ । ਤੇ ਇਸਦੇ ਪੱਥਰ ਟੁੱਟ ਕੇ ਡਿੱਗ ਰਹੇ ਨੇ ।