This browser does not support the video element.
ਫਾਜ਼ਿਲਕਾ: ਪਿੰਡ ਮੁਹਾਰ ਜਮਸ਼ੇਰ ਵਿਖੇ ਹੜ ਦੇ ਪਾਣੀ ਦੀ ਚਪੇਟ ਵਿੱਚ ਆਈ ਬੀਐਸਐਫ ਦੀ ਪੋਸਟ, ਕਿਸ਼ਤੀਆਂ ਤੇ ਲਜਾਇਆ ਜਾ ਰਿਹਾ ਰਾਸ਼ਨ
Fazilka, Fazilka | Aug 28, 2025
ਪਿੰਡ ਮੁਹਾਰ ਜਮਸ਼ੇਰ ਜੋ ਤਿੰਨ ਪਾਸੋਂ ਪਾਕਿਸਤਾਨ ਦੇ ਨਾਲ ਘਿਰਿਆ ਹੋਇਆ ਤੇ ਚੌਥੇ ਪਾਸੇ ਸਤਲੁਜ ਦਰਿਆ ਲੱਗਦਾ ਤੇ ਸਤਲੁਜ ਤੋਂ ਪਹਿਲਾਂ ਬੀਐਸਐਫ ਦੀ ਪੋਸਟ ਹੈ । ਜੋ ਪਾਣੀ ਦੇ ਵਿੱਚ ਘਿਰ ਚੁੱਕੀ ਹੈ । ਹਾਲਾਂਕਿ ਬੀਐਸਐਫ ਨੇ ਕੁਝ ਜਰੂਰੀ ਸਮਾਨ ਉੱਚੀਆਂ ਥਾਵਾਂ ਤੇ ਸ਼ਿਫਟ ਕਰ ਦਿੱਤਾ ਪਰ ਹਾਲਾਤ ਇਹ ਨੇ ਕਿ ਬੀਐਸਐਫ ਦੇ ਜਵਾਨਾਂ ਨੂੰ ਰਾਸ਼ਨ ਤੇ ਹੋਰ ਸਮੱਗਰੀ ਜਿਵੇਂ ਗੈਸ ਸਲੰਡਰ ਸਬਜ਼ੀਆਂ ਦੁੱਧ ਕਿਸ਼ਤੀ ਦੇ ਸਹਾਰੇ ਪੋਸਟ ਤੱਕ ਲਿਜਾਣਾ ਪੈ ਰਿਹਾ ਹੈ ।