This browser does not support the video element.
ਫਾਜ਼ਿਲਕਾ: ਡੀਸੀ ਦਫਤਰ ਵਿਖੇ ਡਿਪਟੀ ਕਮਿਸ਼ਨਰ ਵੱਲੋਂ ਪ੍ਰੈਸ ਕਾਨਫਰੰਸ, ਲੋਕਾਂ ਨੂੰ ਸਤਲੁਜ ਦੇ ਬੰਨ ਤੇ ਨਾ ਆਉਣ ਦੀ ਅਪੀਲ
Fazilka, Fazilka | Sep 3, 2025
ਫਾਜਲਿਕਾ ਦੇ ਡਿਪਟੀ ਕਮਿਸ਼ਨਰ ਦਫਤਰ ਵਿਖੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਵੱਲੋਂ ਪ੍ਰੈਸ ਕਾਨਫਰੈਸ ਕੀਤੀ ਗਈ ਹੈ । ਜਿਸ ਦੌਰਾਨ ਉਹਨਾਂ ਨੇ ਜਾਣਕਾਰੀ ਦਿੱਤੀ ਹੈ । ਕਿ ਫਾਜ਼ਿਲਕਾ ਦੇ ਕਾਵਾਂਵਾਲੀ ਪਤਨ ਵਿਖੇ ਸਤਲੁਜ ਦੇ ਬੰਨ ਦੀ ਰਿਪੇਅਰ ਦਾ ਕੰਮ ਚੱਲ ਰਿਹਾ ਹੈ । ਜਿਸ ਕਰਕੇ ਉਹਨਾਂ ਵੱਲੋਂ ਲੋਕਾਂ ਨੂੰ ਵਾਰ-ਵਾਰ ਸਮਝਾਇਆ ਜਾ ਰਿਹਾ ਹੈ । ਬੇਨਤੀ ਕੀਤੀ ਜਾ ਰਹੀ ਹੈ ਕਿ ਸਤਲੁਜ ਬੰਨ ਤੇ ਬੇਵਜਹ ਆਇਆ ਜਾਏ । ਤਾਂ ਕਿ ਕੋਈ ਜਾਨੀ ਨੁਕਸਾਨ ਨਾ ਹੋ ਸਕੇ ।