Download Now Banner

This browser does not support the video element.

ਫਾਜ਼ਿਲਕਾ: ਮੁਕਤਸਰ ਰੋਡ ਤੇ ਬੀਐਸਐਫ ਸੈਕਟਰ ਤੋਂ 200 ਮੀਟਰ ਦੂਰੀ ਤੇ ਬਰਾਮਦ ਹੋਈ ਇੱਕ ਕਿਲੋ 10 ਗ੍ਰਾਮ ਹੈਰੋਈਨ

Fazilka, Fazilka | Sep 10, 2025
ਜਲਾਲਾਬਾਦ ਦੀ ਸਿਟੀ ਥਾਣਾ ਪੁਲਿਸ ਨੇ ਇੱਕ ਮੁਕਦਮਾ ਦਰਜ ਕੀਤਾ ਹੈ । ਜਿਸ ਵਿੱਚ ਇਕ ਕਿਲੋ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ । ਦੱਸਿਆ ਜਾ ਰਿਹਾ ਹੈ ਕਿ ਜਲਾਲਾਬਾਦ ਦੇ ਬੀਐਸਐਫ ਸੈਕਟਰ ਤੋਂ 200 ਮੀਟਰ ਦੂਰੀ ਤੇ ਪੱਕੇ ਖਾਲੇ ਦੇ ਕੋਲ ਜ਼ਮੀਨ ਤੇ ਦੋ ਪੈਕਟ ਹੈਰੋਇਨ ਬਰਾਮਦ ਹੋਈ ਹੈ । ਮੁੱਖਬਰ ਖਾਸ ਵਲੋਂ ਦਿੱਤੀ ਗਈ ਸੂਚਨਾ ਦੇ ਅਧਾਰ ਤੇ ਬਰਾਮਦਗੀ ਕੀਤੀ ਗਈ ਹੈ । ਜਿਸ ਦਾ ਵਜਨ ਇਕ ਕਿਲੋ 10 ਗ੍ਰਾਮ ਹੈ। ਫਿਲਹਾਲ ਮਾਮਲੇ ਚ ਜਾਂਚ ਕੀਤੀ ਜਾ ਰਹੀ ਹੈ।
Read More News
T & CPrivacy PolicyContact Us