This browser does not support the video element.
ਫਾਜ਼ਿਲਕਾ: ਗੱਟੀ ਨੰਬਰ ਇੱਕ ਵਿਖੇ ਮਰੀਜ਼ ਦੀ ਤਬੀਅਤ ਹੋਈ ਖਰਾਬ, ਪਰਿਵਾਰ ਨੇ ਬੇੜੀ ਦੀ ਕੀਤੀ ਮੰਗ
Fazilka, Fazilka | Sep 1, 2025
ਫਾਜ਼ਿਲਕਾ ਦੇ ਸਰਹੱਦੀ ਇਲਾਕੇ ਗੱਟੀ ਨੰਬਰ ਇੱਕ ਵਿਖੇ ਪਾਣੀ ਆ ਗਿਆ ਹੈ । ਜਿਸ ਕਰਕੇ ਸਤਲੁਜ ਦੇ ਪਾਣੀ ਨਾਲ ਘਿਰੇ ਇਸ ਇਲਾਕੇ ਦੇ ਵਿੱਚ ਇੱਕ ਮਰੀਜ਼ ਦੀ ਤਬੀਅਤ ਖਰਾਬ ਹੋ ਗਈ ਹੈ। ਪਰਿਵਾਰ ਸਤਲੁਜ ਪੁੱਲ ਤੇ ਪਹੁੰਚਿਆ ਹੈ । ਜਿੱਥੇ ਉਹਨਾਂ ਵੱਲੋਂ ਪ੍ਰਸ਼ਾਸਨ ਤੋ ਬੇੜੀ ਦੀ ਮੰਗ ਕੀਤੀ ਜਾ ਰਹੀ ਹੈ । ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਪਰਿਵਾਰਿਕ ਮੈਂਬਰ ਦੀ ਤਬੀਅਤ ਜ਼ਿਆਦਾ ਖਰਾਬ ਹੈ । ਜਿਸ ਨੂੰ ਸੁਰੱਖਿਤ ਬਾਹਰ ਕੱਢਣਾ ਜਰੂਰੀ ਹੈ।