This browser does not support the video element.
ਜਲਾਲਾਬਾਦ: ਬੀਓਪੀ ਐਸਐਸ ਵਾਲਾ ਨੇੜੇ ਦੋ ਨੌਜਵਾਨ ਗ੍ਰਿਫਤਾਰ, ਪਾਕਿਸਤਾਨ ਤੋਂ ਡਰੋਨ ਜਰੀਏ ਮੰਗਵਾਈ ਹੈਰੋਇਨ ਬਰਾਮਦ
Jalalabad, Fazilka | Aug 23, 2025
ਜਲਾਲਾਬਾਦ ਦੇ ਬੀਓਪੀ ਐਸਐਸ ਵਾਲਾ ਦੇ ਨੇੜੇ ਬੀਐਸਐਫ ਤੇ ਪੰਜਾਬ ਪੁਲਿਸ ਨੇ ਸਾਂਝੇ ਤੌਰ ਤੇ ਆਪਰੇਸ਼ਨ ਕਰਦੇ ਹੋਏ ਦੋ ਨੌਜਵਾਨਾਂ ਨੂੰ ਫੜਿਆ ਹੈ । ਜਿਨਾਂ ਤੋਂ ਦੋ ਪੈਕਟਾਂ ਵਿੱਚ ਬੰਦ ਇਕ ਕਿਲੋ ਹੈਰੋਇਨ ਬਰਾਮਦ ਹੋਈ ਹੈ । ਦੱਸਿਆ ਜਾ ਰਿਹਾ ਹੈ ਕਿ ਡਰੋਨ ਦੇ ਜ਼ਰੀਏ ਇਹ ਹੈਰੋਈਨ ਮੰਗਵਾਈ ਗਈ ਸੀ । ਕਿ ਗੁਪਤ ਸੂਚਨਾ ਦੇ ਆਧਾਰ ਤੇ ਬੀਐਸਐਫ ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਦੋਵਾਂ ਨੂੰ ਫੜ ਲਿਆ । ਫਿਲਹਾਲ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।