This browser does not support the video element.
ਜਲਾਲਾਬਾਦ: ਧਰਮੂਵਾਲਾ ਅੱਡੇ ਤੇ ਸੜਕ ਹਾਦਸਾ, ਮੌਕੇ ਤੇ ਪਹੁੰਚੇ ਭਾਜਪਾ ਜ਼ਿਲ੍ਹਾ ਪ੍ਰਧਾਨ ਨੇ ਜ਼ਖਮੀ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ
Jalalabad, Fazilka | Sep 3, 2025
ਜਲਾਲਾਬਾਦ ਦੇ ਧਰਮੂਵਾਲਾ ਅੱਡੇ ਤੇ ਇੱਕ ਸੜਕ ਹਾਦਸਾ ਵਾਪਰਿਆ ਹੈ । ਮੋਟਰਸਾਈਕਲ ਸਵਾਰ ਵਿਅਕਤੀ ਜ਼ਖਮੀ ਹਾਲਤ ਚ ਮਿਲਿਆ ਹੈ । ਹਾਲਾਂਕਿ ਮੌਕੇ ਤੋਂ ਲੰਘ ਰਹੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ ਨੇ ਆਪਣੀ ਗੱਡੀਆਂ ਦੇ ਕਾਫਲੇ ਨੂੰ ਰੋਕ ਕੇ ਜਖਮੀ ਨੂੰ ਇਲਾਜ ਦੇ ਲਈ ਜਲਾਲਾਬਾਦ ਦੇ ਸਰਕਾਰੀ ਹਸਪਤਾਲ ਭੇਜ ਦਿੱਤਾ ਹੈ । ਉਹਨਾਂ ਦੱਸਿਆ ਕਿ ਦੱਸਿਆ ਜਾ ਰਿਹਾ ਕਿ ਨੌਜਵਾਨ ਮੋਟਰਸਾਈਕਲ ਤੋਂ ਡਿੱਗਿਆ ਹੈ । ਜਿਸ ਕਰਕੇ ਉਹ ਜ਼ਖਮੀ ਹਾਲਤ ਚ ਪਿਆ ਸੀ ।