This browser does not support the video element.
ਫਾਜ਼ਿਲਕਾ: ਸਤਲੁਜ ਦਰਿਆ ਦੇ ਵਿੱਚ ਬਜ਼ੁਰਗ ਵਿਅਕਤੀ ਨੇ ਮਾਰੀ ਛਾਲ, ਬੋਲੇ ਕਿਸ਼ਤੀ ਤੇ ਲਿਜਾਣ ਤੋਂ ਮਨਾ ਕਰਨ ਤੇ ਚੁੱਕਿਆ ਕਦਮ
Fazilka, Fazilka | Sep 7, 2025
ਫਾਜ਼ਿਲਕਾ ਦੇ ਕਾਵਾਂ ਵਾਲੀ ਪੱਤਣ ਵਿਖੇ ਸਤਲੁਜ ਦਰਿਆ ਦੇ ਵਿੱਚ ਇੱਕ ਬਜ਼ੁਰਗ ਵਿਅਕਤੀ ਨੇ ਛਾਲ ਮਾਰ ਦਿੱਤੀ । ਹਾਲਾਂਕਿ ਮੌਕੇ ਤੇ ਐਨਡੀਆਰ ਐਫ ਟੀਮ ਵੱਲੋਂ ਉਸ ਨੂੰ ਰੈਸਕਿਊ ਕਰ ਸੁਰੱਖਿਤ ਥਾਂ ਤੇ ਲਿਆਂਦਾ ਗਿਆ । ਬਜ਼ੁਰਗ ਵਿਅਕਤੀ ਦਾ ਕਹਿਣਾ ਹੈ ਕਿ ਉਸਦੇ ਪਸ਼ੂ ਘਰ ਭੁੱਖੇ ਮਰ ਰਹੇ ਨੇ ਉਹ ਦਵਾਈ ਲੈਣ ਦੇ ਲਈ ਆਇਆ ਸੀ । ਜਦੋਂ ਉਸਨੇ ਵਾਪਸ ਜਾਣ ਲਈ ਕਿਹਾ ਤਾਂ ਉਸਨੂੰ ਕਿਸ਼ਤੀ ਤੇ ਲਿਜਾਣ ਤੋਂ ਮਨਾ ਕਰ ਦਿੱਤਾ । ਜਿਸ ਕਰਕੇ ਉਸ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ ।