This browser does not support the video element.
ਫਾਜ਼ਿਲਕਾ: ਹੜ ਪ੍ਰਭਾਵਿਤ ਇਲਾਕੇ ਗੁਲਾਬਾਂ ਭੈਣੀ ਦਾ ਰਾਜ ਸਭਾ ਦੇ ਮੈਂਬਰ ਸੰਜੇ ਸਿੰਘ ਨੇ ਕੀਤਾ ਦੌਰਾ
Fazilka, Fazilka | Sep 7, 2025
ਫਾਜ਼ਿਲਕਾ ਦੇ ਸਰਹੱਦੀ ਇਲਾਕੇ ਦੇ ਵਿੱਚ ਹੜ ਆਇਆ ਹੋਇਆ ਹੈ। ਸਤਲੁਜ ਦੇ ਪਾਣੀ ਨੇ ਕਹਿਰ ਮਚਾ ਰੱਖਿਆ ਹੈ । ਇਸੇ ਵਿਚਾਲੇ ਅੱਜ ਰਾਜ ਸਭਾ ਦੇ ਮੈਂਬਰ ਸੰਜੇ ਸਿੰਘ ਪੰਜਾਬ ਦੇ ਕੈਬਿਨੇਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਦੇ ਨਾਲ ਫਾਜ਼ਿਲਕਾ ਦੇ ਪਿੰਡ ਗੁਲਾਬਾਂ ਭੈਣੀ ਵਿਖੇ ਪਹੁੰਚੇ । ਜਿੱਥੇ ਉਹਨਾਂ ਨੇ ਹਾਲਾਤਾਂ ਦਾ ਜਾਇਜ਼ਾ ਲਿਆ ਅਤੇ ਲੋਕਾਂ ਨਾਲ ਮੁਲਾਕਾਤ ਕਰਦੇ ਹੋਏ ਉਹਨਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ।