ਫਾਜ਼ਿਲਕਾ: ਜਿਲੇ ਦੇ 11 ਸਰਕਾਰੀ ਡਾਕਟਰ ਡੀਜੀ ਡਿਸਕ ਨਾਲ ਸਨਮਾਨਿਤ, ਐਸਐਸਪੀ ਦਫਤਰ ਪਹੁੰਚੇ ਡਾਕਟਰਾਂ ਨੂੰ ਐਸਐਸਪੀ ਨੇ ਲਾਈ ਡੀਜੀ ਡਿਸਕ
ਹੜ ਅਤੇ ਡੇਂਗੂ ਸਮੇਂ ਦੌਰਾਨ ਚੰਗੀਆਂ ਸਿਹਤ ਸੁਵਿਧਾਵਾਂ ਮੁਹਈਆ ਕਰਵਾਉਣ ਵਾਲੇ ਸਿਹਤ ਵਿਭਾਗ ਦੇ ਡਾਕਟਰਾਂ ਨੂੰ ਪੁਲਿਸ ਵੱਲੋਂ ਸਨਮਾਨਿਤ ਕੀਤਾ ਗਿਆ । ਪੁਲਿਸ ਦਾ ਕਹਿਣਾ ਹੈ ਕਿ ਇਸ ਸਮੇਂ ਦੌਰਾਨ ਨਾ ਸਿਰਫ ਜਿਲੇ ਦੇ ਡਾਕਟਰਾਂ ਨੇ ਚੰਗੀਆਂ ਸਿਹਤ ਸੁਵਿਧਾਵਾਂ ਦਿੱਤੀਆਂ । ਬਲਕਿ ਪੁਲਿਸ ਨਾਲ ਚੰਗਾ ਤਾਲਮੇਲ ਬਣਾ ਕੇ ਲੋਕਾਂ ਤੱਕ ਹਰ ਸੰਭਵ ਮਦਦ ਪੁੱਜਦਾ ਕੀਤੀ। ਇਹੀ ਵਜਹਾ ਜਿਲੇ ਦੇ 11 ਸਰਕਾਰੀ ਡਾਕਟਰਾਂ ਨੂੰ ਡਿਜੀ ਡਿਸਕ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ ।