ਖੰਨਾ: ਸਮਰਾਲਾ ਨੇੜਲੇ ਪਿੰਡ ਸ਼ਮਸ਼ਪੁਰ ਵਿੱਚ ਇੱਕ ਵਿਅਕਤੀ ਦੇ ਕੇਸ ਕੱਟੇ, ਮੂੰਹ ਕਾਲਾ ਕਰਕੇ ਛਿੱਤਰਾਂ ਦਾ ਹਾਰ ਪਾਇਆ ਪੁਲਿਸ ਨੇ ਕੀਤਾ ਮੁਕੱਦਮਾ ਦਰਜ
ਇਥੋਂ ਨਜ਼ਦੀਕੀ ਪਿੰਡ ਸ਼ਮਸ਼ਪੁਰ ਵਿਖੇ ਇਕ ਸਿੱਖ ਵਿਅਕਤੀ ਦੀ ਕੁੱਟ ਮਾਰ ਕਰਨ, ਦਾਹੜੀ - ਕੇਸ ਕੱਟਣ ਅਤੇ ਮੂੰਹ ਕਾਲਾ ਕਰਕੇ ਜੁਤੀਆਂ ਦਾ ਹਾਰ ਪਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਤੋਂ ਬਾਅਦ ਸਥਾਨਕ ਹਸਪਤਾਲ ਵਿੱਚ ਸ਼ਾਮਿਲ ਹੋਏ ਪੀੜਿਤ ਵਿਅਕਤੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦਾ ਪੁੱਤਰ ਅੰਮ੍ਰਿਤਧਾਰੀ ਹੈ ਜਦਕਿ ਪੁਲਿਸ ਦਾ ਕਹਿਣਾ ਹੈ ਕਿ ਪੀੜਿਤ ਅੰਮ੍ਰਿਤਧਾਰੀ ਨਹੀਂ ਹੈ।ਪੁਲਿਸ ਇਸ ਸ਼ਿਕਾਇਤ ਤੇ ਵੀ ਕਾਨੂੰਨ ਅਨੁਸਾਰ ਕਾਰਵਾਈ ਕਰ ਰਹੀ ਹੈ।