ਜਲਾਲਾਬਾਦ: ਜਲਾਲਾਬਾਦ ਵਿਖੇ ਇੱਕ ਸਕੁਟੀ ਤੇ ਲੱਗੇ ਦੋ ਸ਼ਹਿਰਾਂ ਦੇ ਨੰਬਰ, ਡੀਐਸਪੀ ਨੇ ਜਾਂਚ ਦੇ ਕੀਤੇ ਹੁਕਮ
ਜਲਾਲਾਬਾਦ ਦੇ ਸ਼ਹਿਰ ਵਿੱਚ ਇੱਕ ਸਕੂਟੀ ਤੇ ਦੋ ਨੰਬਰ ਲੱਗੇ ਦਿਖਾਈ ਦਿੱਤੇ ਨੇ । ਵੀਡੀਓ ਵਾਇਰਲ ਹੋਈ ਹੈ । ਦਰਅਸਲ ਇੱਕ ਵਿਅਕਤੀ ਵੱਲੋਂ ਸ਼ਹਿਰ ਦੇ ਬਾਜ਼ਾਰ ਵਿੱਚ ਸਕੂਟੀ ਲਿਆਂਦੀ ਗਈ । ਜਿਸ ਤੇ ਨਜ਼ਰ ਪਈ ਤਾਂ ਵੇਖਿਆ ਕਿ ਸਕੂਟੀ ਦੇ ਅੱਗੇ ਨੰਬਰ ਜਲਾਲਾਬਾਦ ਦਾ ਹੈ ਜਦਕਿ ਪਿੱਛੇ ਵਾਲੀ ਪਲੇਟ ਤੇ ਨੰਬਰ ਪੰਜਾਬ ਦੇ ਮਾਨਸਾ ਦਾ ਲੱਗਿਆ ਹੋਇਆ ਹੈ। ਵੀਡੀਓ ਸੋਸ਼ਲ ਮੀਡੀਆ ਦੇ ਵਾਇਰਲ ਹੋਈ ਤਾਂ ਪੁਲਿਸ ਨੇ ਇਸ ਮਾਮਲੇ ਵਿੱਚ ਹੁਣ ਜਾਂਚ ਦੇ ਹੁਕਮ ਕਰ ਦਿੱਤੇ ਨੇ ।