ਜੈਤੋ: ਬਾਜਾਖਾਨਾ ਰੋਡ ਤੇ ਆਪਣੇ ਭਰਾ ਨਾਲ ਆ ਰਹੀ ਇੱਕ ਔਰਤ ਦੀ ਕੰਨ ਦੀ ਵਾਲੀ ਖਿੱਚ ਕੇ ਫਰਾਰ ਹੋਏ ਮੋਟਰਸਾਈਕਲ ਸਵਾਰ,ਡਿੱਗਣ ਕਾਰਨ ਔਰਤ ਹੋਈ ਜ਼ਖਮੀ
Jaitu, Faridkot | Sep 17, 2025 ਜੈਤੋ ਦੇ ਬਾਜਾਖਾਨਾ ਰੋਡ ਤੇ ਆਪਣੇ ਭਰਾ ਨਾਲ ਮੋਟਰਸਾਈਕਲ ਤੇ ਆ ਰਹੀ ਇੱਕ ਔਰਤ ਦੀ ਕੰਨ ਦੀ ਵਾਲੀ ਖਿੱਚਣ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਇਸ ਵਾਰਦਾਤ ਨੂੰ ਮੋਟਰ ਸਾਈਕਲ ਸਵਾਰ ਦੋ ਵਿਅਕਤੀਆਂ ਵੱਲੋਂ ਅੰਜਾਮ ਦਿੱਤਾ ਗਿਆ।ਇਸ ਦੌਰਾਨ ਔਰਤ ਸੜਕ ਤੇ ਡਿੱਗ ਗਈ ਅਤੇ ਉਸਦੇ ਕਾਫੀ ਸੱਟਾਂ ਵੱਜੀਆਂ ਜਿਸ ਨੂੰ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਜਿੱਥੋਂ ਕਿ ਉਸ ਨੂੰ ਫਰੀਦਕੋਟ ਮੈਡੀਕਲ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ ਹੈ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ।