ਨਵਾਂਸ਼ਹਿਰ: ਥਾਣਾ ਸਦਰ ਨਵਾਂਸ਼ਹਿਰ ਪੁਲਿਸ ਨੇ 2.65 ਗ੍ਰਾਮ ਹੈਰੋਇਨ ਸਮੇਤ ਨੌਜਵਾਨ ਕੀਤਾ ਕਾਬੂ, ਨੌਜਵਾਨ ਤੇ ਪਹਿਲਾਂ ਵੀ 17 ਮਾਮਲੇ ਦਰਜ
ਨਵਾਂਸ਼ਹਿਰ: ਅੱਜ ਮਿਤੀ 16 ਸਤੰਬਰ 2025 ਦੀ ਸ਼ਾਮ 6 ਵਜੇ ਡੀਐਸਪੀ ਨਵਾਂਸ਼ਹਿਰ ਰਾਜਕੁਮਾਰ ਨੇ ਦੱਸਿਆ ਕਿ ਥਾਣਾ ਸਦਰ ਨਵਾਂਸ਼ਹਿਰ ਵਿੱਚ ਤੈਨਾਤ ਸਭ ਇੰਸਪੈਕਟਰ ਰਾਮਪਾਲ ਨੇ ਪਿੰਡ ਘਕੇਵਾਲ ਨੂੰ ਜਾਂਦੇ ਹੋਏ ਪਿੰਡ ਹਿਆਲਾ ਤੋਂ ਪਿੰਡ ਦੌਲਤਪੁਰ ਨਿਵਾਸੀ ਅਵਤਾਰ ਸਿੰਘ ਪੁੱਤਰ ਬੰਤਾ ਸਿੰਘ ਨੂੰ ਕਾਬੂ ਕਰਕੇ ਉਸ ਕੋਲੋਂ 2.65 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਉਹਨਾਂ ਦੱਸਿਆ ਕਿ ਕਾਬੂ ਕੀਤੇ ਗਏ ਨੌਜਵਾਨ ਤੇ ਇਸ ਤੋਂ ਪਹਿਲਾਂ ਵੀ ਐਨਡੀਪੀਐਸ ਐਕਟ ਤਹਿਤ 17 ਮਾਮਲੇ ਦਰਜ ਹੈ