ਫਾਜ਼ਿਲਕਾ: ਸ਼ੂਟਰ ਫਿਲਮ ਵੇਖ ਕੇ ਬਣਿਆ ਸੀ ਮੇਰਾ ਭਰਾ ਸ਼ੂਟਰ, ਸਰਕਾਰੀ ਹਸਪਤਾਲ ਪਹੁੰਚੀ ਮ੍ਰਿਤਕ ਬਾਦਲ ਦੀ ਭੂਆ ਦੀ ਕੁੜੀ ਦਾ ਬਿਆਨ
ਆਰਐਸਐਸ ਵਰਕਰ ਨਵੀਨ ਅਰੋੜਾ ਕਤਲ ਮਾਮਲੇ ਵਿੱਚ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਆਰੋਪੀ ਦਾ ਇਨਕਾਊਂਟਰ ਮਾਮਲੇ ਵਿੱਚ ਮ੍ਰਿਤਕ ਸ਼ੂਟਰ ਬਾਦਲ ਦੀ ਭੈਣ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿੱਚ ਪਹੁੰਚੀ । ਜਿੱਥੇ ਉਸ ਨੇ ਕਿਹਾ ਕਿ ਉਹਨਾਂ ਨੂੰ ਖਬਰਾਂ ਤੋਂ ਪਤਾ ਲੱਗਿਆ ਕਿ ਬਾਦਲ ਦੀ ਮੌਤ ਹੋ ਗਈ ਹੈ। ਉਸ ਨੇ ਦੱਸਿਆ ਕਿ ਉਸ ਦੇ ਭਰਾ ਦੀ ਸੰਗਤ ਚੰਗੀ ਨਹੀਂ ਸੀ । ਉਸਨੇ ਦੱਸਿਆ ਕਿ ਸ਼ੂਟਰ ਫਿਲਮ ਵੇਖ ਕੇ ਉਸਦਾ ਭਰਾ ਸ਼ੂਟਰ ਬਣ ਗਿਆ ।