ਫਾਜ਼ਿਲਕਾ: ਐਸਐਸਪੀ ਦਫਤਰ ਦੇ ਸਾਹਮਣੇ ਬੁਲਟ ਪਰੂਫ ਗੱਡੀ ਤੈਨਾਤ, ਉੱਤੇ ਲਾਈ ਗਈ ਐਲਐਮਜੀ ਗਨ
ਡੀਸੀ ਅਤੇ ਐਸਐਸਪੀ ਦਫਤਰ ਦੇ ਸਾਹਮਣੇ ਬੁੱਲਟ ਪ੍ਰੂਫ ਗੱਡੀ ਤੈਨਾਤ ਕਰ ਦਿੱਤੀ ਗਈ ਹੈ । ਜਿਸ ਤੇ ਐਲਐਮਜੀ ਗਨ ਲਾਈ ਗਈ ਹੈ । ਪੁਲਿਸ ਦੇ ਮੁਤਾਬਿਕ ਨਾ ਸਿਰਫ ਇੱਕ ਥਾਂ ਤੇ ਬਲਕਿ ਸ਼ਹਿਰ ਦੇ ਵੱਖ-ਵੱਖ ਪੁਆਇੰਟਸ ਤੇ ਇਹ ਬੁਲੇਟ ਪ੍ਰੂਫ ਗੱਡੀ ਨੂੰ ਤੈਨਾਤ ਕੀਤਾ ਜਾ ਰਿਹਾ ਹੈ । ਇਨਾ ਹੀ ਨਹੀਂ ਪਟਰੋਲਿੰਗ ਵੀ ਕੀਤੀ ਜਾ ਰਹੀ ਹੈ । ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਕਰਮਚਾਰੀਆਂ ਦੀ ਡਿਊਟੀ ਲਾਈ ਗਈ ਹੈ । ਤਾਂ ਕੋਈ ਵੀ ਸ਼ਰਾਰਤੀ ਅਨਸਰ ਕਿਸੇ ਘਟਨਾ ਨੂੰ ਅੰਜਾਮ ਨਾ ਦੇ ਸਕੇ ।