ਫਾਜ਼ਿਲਕਾ: ਸਿਟੀ ਥਾਣੇ ਵਿੱਚ ਖੜੇ 1000 ਵਹੀਕਲਾਂ ਨੂੰ ਡਿਸਪੋਜ਼ਲ ਕਰਨ ਦੇ ਹੁਕਮ, ਐਸਐਚਓ ਨੇ ਦਿੱਤੀ ਜਾਣਕਾਰੀ
ਫਾਜ਼ਿਲਕਾ ਦੇ ਥਾਣੇ ਵਿੱਚ ਬਰਾਮਦ ਕੀਤੇ ਗਏ ਵਹੀਕਲਾਂ ਦੇ ਡਿਸਪੋਜਲ ਨੂੰ ਲੈ ਕੇ ਹੁਣ ਹੁਕਮ ਜਾਰੀ ਹੋਏ ਨੇ । ਜਿਸ ਨੂੰ ਲੈ ਕੇ ਪੁਲਿਸ ਸੋਸ਼ਲ ਐਪ ਦੇ ਜ਼ਰੀਏ ਇਹਨਾਂ ਵਹੀਕਲਾਂ ਦੀ ਪਹਿਚਾਨ ਕਰ ਰਹੀ ਹੈ । ਤੇ ਮਾਲਕਾਂ ਤੱਕ ਪਹੁੰਚ ਕਰਕੇ ਕਾਨੂੰਨ ਪ੍ਰਕਿਰਿਆ ਚ ਰਹਿ ਕੇ ਇਹ ਵਹੀਕਲ ਉਹਨਾਂ ਨੂੰ ਵਾਪਸ ਦਿੱਤੇ ਜਾ ਰਹੇ ਨੇ । ਐਸ ਐਚ ਓ ਦੇ ਮੁਤਾਬਿਕ ਸਿਟੀ ਥਾਣਾ ਵਿੱਚ ਕਰੀਬ 1000 ਵ੍ਹੀਕਲ ਪਿਛਲੇ ਦੋ ਸਾਲਾਂ ਦੇ ਵਿੱਚ ਬਰਾਮਦ ਕੀਤਾ ਗਿਆ ਹੈ ।