ਫਾਜ਼ਿਲਕਾ: ਫਾਜ਼ਿਲਕਾ ਦੇ ਵਿੱਚ ਭਾਰਤੀ ਕਮਨਿਊਸਟ ਪਾਰਟੀ ਨੇ ਬੁਲਾਈ ਐਮਰਜੰਸੀ ਮੀਟਿੰਗ, 9 ਸੀਟਾਂ ਤੇ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣ ਲੜਨ ਦਾ ਐਲਾਨ
ਸੂਬੇ ਭਰ ਦੇ ਵਿੱਚ ਬਲਾਕ ਸੰਮਤੀ ਅਤੇ ਜਿਲਾ ਪਰਿਸ਼ਦ ਚੋਣਾਂ ਦਾ ਬਿਗੁਲ ਵੱਜ ਚੁੱਕਿਆ ਹੈ । ਜਿਸ ਨੂੰ ਲੈ ਕੇ ਅੱਜ ਭਾਰਤੀ ਕਮਨਿਊਸਟ ਪਾਰਟੀ ਵੱਲੋਂ ਐਮਰਜਂਸੀ ਮੀਟਿੰਗ ਬੁਲਾਈ ਗਈ । ਜਿਨਾਂ ਵੱਲੋਂ 9 ਸੀਟਾਂ ਤੇ ਫਾਜ਼ਿਲਕਾ ਜਿਲੇ ਵਿੱਚ ਬਲਾਕ ਸੰਮਤੀ ਅਤੇ ਜਿਲਾ ਪਰਿਸ਼ਦ ਦੀਆਂ ਚੋਣਾਂ ਲੜਨ ਦਾ ਐਲਾਨ ਕੀਤਾ ਗਿਆ । ਉਹਨਾਂ ਦੱਸਿਆ ਕਿ ਅੱਠ ਸੀਟਾਂ ਤੇ ਬਲਾਕ ਸੰਮਤੀ ਅਤੇ ਇੱਕ ਸੀਟ ਤੇ ਜਿਲਾ ਪਰਿਸ਼ਦ ਚੋਣ ਲੜੀ ਜਾਵੇਗੀ।