ਫਾਜ਼ਿਲਕਾ: ਸਰਕਾਰੀ ਹਸਪਤਾਲ ਵਿਖੇ ਪੰਜਾਬ ਕਿਸਾਨ ਸਭਾ ਵੱਲੋਂ ਪ੍ਰਦਰਸ਼ਨ ਡਾਕਟਰਾਂ ਦੇ ਤਬਾਦਲਿਆਂ ਨੂੰ ਲੈ ਕੇ ਹਸਪਤਾਲ ਨੂੰ ਤਾਲਾ ਲਾਉਣ ਦੀ ਚੇਤਾਵਣੀ
ਸਰਕਾਰੀ ਹਸਪਤਾਲ ਵਿਖੇ ਪੰਜਾਬ ਕਿਸਾਨ ਸਭਾ ਦੇ ਲੋਕ ਪਹੁੰਚੇ ਜਿੰਨਾ ਵੱਲੋਂ ਪ੍ਰਦਰਸ਼ਨ ਕੀਤਾ ਗਿਆ । ਉਹਨਾਂ ਕਿਹਾ ਹਸਪਤਾਲ ਵਿੱਚ ਤੈਨਾਤ ਡਾਕਟਰਾਂ ਦੇ ਤਬਾਦਲੇ ਕਰ ਦਿੱਤੇ ਗਏ ਨੇ । ਹੁਣ ਇਲਾਜ ਨੂੰ ਲੈ ਕੇ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜਲਦ ਹੀ ਅਗਰ ਇਹਨਾਂ ਡਾਕਟਰਾਂ ਨੂੰ ਵਾਪਸ ਨਾ ਲਿਆਂਦਾ ਗਿਆ ਜਾਂ ਫਿਰ ਨਵੇਂ ਡਾਕਟਰਾਂ ਦੀ ਤੈਨਾਤੀ ਨਾ ਕੀਤੀ ਗਈ ਤਾਂ ਹਸਪਤਾਲ ਨੂੰ ਤਾਲਾ ਲਾ ਪ੍ਰਦਰਸ਼ਨ ਹੋਵੇਗਾ ।