ਜ਼ੀਰਾ: ਪਿੰਡ ਬਡਾਲਾ ਵਿਖੇ ਪ੍ਰਭ ਆਸਰਾ ਮੁਹਾਲੀ ਦੀ ਸੰਸਥਾ ਵੱਲੋਂ ਲਗਾਇਆ ਮੈਡੀਕਲ ਚੈੱਕ ਅਪ ਕੈਂਪ ਮਰੀਜ਼ਾਂ ਨੂੰ ਫਰੀ ਦਿੱਤੀਆਂ ਦਵਾਈਆਂ
Zira, Firozpur | Sep 17, 2025 ਪਿੰਡ ਬੰਡਾਲਾ ਵਿਖੇ ਪ੍ਰਭ ਆਸਰਾ ਮੁਹਾਲੀ ਸੰਸਥਾ ਵੱਲੋਂ ਲਗਾਇਆ ਮੈਡੀਕਲ ਚੈੱਕ ਅਪ ਕੈਂਪ ਮਰੀਜ਼ਾਂ ਨੂੰ ਫਰੀ ਦਿੱਤੀਆਂ ਦਵਾਈਆਂ ਤਸਵੀਰਾਂ ਅੱਜ ਦੁਪਹਿਰ 2 ਵਜੇ ਕਰੀਬ ਸਾਹਮਣੇ ਆਈਆਂ ਹਨ ਜਿੱਥੇ ਹੜ ਆਉਣ ਕਾਰਨ ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡ ਹੜ ਨਾਲ ਪ੍ਰਭਾਵਿਤ ਹੋ ਗਏ ਸਨ ਅਤੇ ਕਈ ਪਿੰਡ ਪਾਣੀ ਦੀ ਚਪੇਟ ਵਿੱਚ ਆ ਗਏ ਸਨ ਤੇ ਉੱਥੇ ਹੀ ਹੁਣ ਗੰਦੇ ਪਾਣੀ ਖੜਨ ਕਾਰਨ ਬਦਬੂ ਆਉਣੀ ਸ਼ੁਰੂ ਹੋ ਗਈ ਹੈ ਜਿਸ ਨਾਲ ਕਾਫੀ ਬਿਮਾਰੀਆਂ ਫੈਲ ਰਹੀਆਂ ਨੇ।