ਜਲਾਲਾਬਾਦ: ਹਰਕ੍ਰਿਸ਼ਨ ਰਿਜੋਰਟ ਦੇ ਵਿੱਚ ਸਾਬਕਾ ਵਿਧਾਇਕ ਰਮਿੰਦਰ ਆਂਵਲਾ ਨੇ ਜਿਲਾ ਪਰਿਸ਼ਦ ਅਤੇ ਬਲਾਕ ਸਮਿਤੀ ਦੀ ਚੋਣਾਂ ਨੂੰ ਲੈ ਕੇ ਕੀਤੀ ਬੈਠਕ
ਜਲਾਲਾਬਾਦ ਦੇ ਹਰਕ੍ਰਿਸ਼ਨ ਰਿਜੋਰਟ ਦੇ ਵਿੱਚ ਸਾਬਕਾ ਵਿਧਾਇਕ ਰਵਿੰਦਰ ਆਮਲਾ ਦੀ ਅਗਵਾਈ ਦੇ ਵਿੱਚ ਬਲਾਕ ਸਮਿਤੀ ਤੇ ਜਿਲ੍ਹਾ ਪਰਿਸ਼ਦ ਦੀਆਂ ਚੋਣਾਂ ਨੂੰ ਲੈ ਕੇ ਵਿਸ਼ੇਸ਼ ਬੈਠਕ ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ ਪਾਰਟੀ ਦੇ ਸਥਾਨਕ ਨੇਤਾ ਤੇ ਵਰਕਰ ਮੌਜੂਦ ਰਹੇ । ਸਾਬਕਾ ਵਿਧਾਇਕ ਰਮਿੰਦਰ ਆਵਲਾ ਨੇ ਕਿਹਾ ਕਿ ਜਲਾਲਾਬਾਦ ਵਿਖੇ 28 ਸੀਟਾਂ ਤੇ ਕਾਂਗਰਸ ਪਾਰਟੀ ਚੋਣ ਲੜੇਗੀ । ਜਿਸ ਦੇ ਲਈ ਉਮੀਦਵਾਰਾਂ ਦੀ ਚੋਣ ਕੀਤੀ ਜਾ ਰਹੀ ਹੈ ।