ਫਾਜ਼ਿਲਕਾ: ਹੈਂਡ ਗਰਨੇਡ ਸਮੇਤ ਗ੍ਰਿਫਤਾਰ ਆਰੋਪੀਆਂ ਦੀ ਅਦਾਲਤ ਵਿੱਚ ਪੇਸ਼ੀ, ਦੋ ਦਿਨ ਦਾ ਹੋਰ ਵਧਿਆ ਪੁਲਿਸ ਰਿਮਾਂਡ
ਫਾਜ਼ਿਲਕਾ ਦੇ ਸਟੇਟ ਸਪੈਸ਼ਲ ਆਪਰੇਸ਼ਨ ਸੈਲ ਪੁਲਿਸ ਨੇ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ । ਜਿਨਾਂ ਤੋਂ ਦੋ ਹੈਂਡ ਗ੍ਰੇਨੇਡ, ਇੱਕ ਪਿਸਟਲ, ਮੈਗਜ਼ੀਨ ਤੇ ਕਾਰਤੂਸ ਬਰਾਮਦ ਹੋਏ । ਜਿਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਤਾਂ ਪਹਿਲਾਂ ਚਾਰ ਦਿਨ ਦਾ ਪੁਲਿਸ ਰਿਮਾਂਡ ਮਿਲਿਆ । ਚਾਰ ਦਿਨ ਦੀ ਪੁੱਛਗਿੱਛ ਤੋਂ ਬਾਅਦ ਫਿਰ ਤੋਂ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤਾਂ ਦੋ ਦਿਨ ਦਾ ਹੋਰ ਪੁਲਿਸ ਰਿਮਾਂਡ ਮਿਲ ਗਿਆ ਹੈ । ਜਿਨਾਂ ਤੋਂ ਡੁੰਗਾਈ ਦੇ ਨਾਲ ਪੁੱਛ ਕੇ ਕੀਤੀ ਜਾਵੇਗੀ ।