ਜਲਾਲਾਬਾਦ: ਸ਼ਾਮਾ ਸੋਡੇ ਵਾਲਾ ਚੌਕ ਨਜ਼ਦੀਕ ਰੈਡੀਮੇਡ ਦੀ ਦੁਕਾਨ ਵਿੱਚੋਂ ਮਹਿਲਾਵਾਂ ਵੱਲੋਂ ਪਰਸ ਚੋਰੀ ਕਰਨ ਦੇ ਇਲਜ਼ਾਮ, ਘਟਨਾ ਸੀਸੀਟੀਵੀ ਵਿੱਚ ਕੈਦ
ਜਲਾਲਾਬਾਦ ਵਿਖੇ ਸ਼ਾਮਾ ਸੋਡੇਵਾਲਾ ਚੌਂਕ ਦੇ ਨੇੜੇ ਰੈਡੀਮੇਡ ਦੀ ਦੁਕਾਨ ਦੇ ਵਿੱਚ ਚੋਰੀ ਦੀ ਘਟਨਾ ਸਾਹਮਣੇ ਆਈ ਹੈ । ਦੱਸਿਆ ਜਾ ਰਿਹਾ ਹੈ ਕਿ ਦੋ ਮਹਿਲਾਵਾਂ ਦੁਕਾਨ ਵਿੱਚ ਦਾਖਲ ਹੋਈਆਂ । ਜੋ ਦੁਕਾਨ ਦੇ ਅੰਦਰ ਖਰੀਦਦਾਰੀ ਕਰਨ ਦੇ ਬਹਾਨੇ ਦਾਖਲ ਹੋ ਕੇ ਪਹਿਲਾਂ ਤੋਂ ਮੌਜੂਦ ਮਹਿਲਾ ਗ੍ਰਾਹਕ ਦਾ ਪਰਸ ਚੋਰੀ ਕਰ ਲੈ ਗਈਆਂ । ਹਾਲਾਂਕਿ ਉਸ ਵਿੱਚ ਚਾਰ ਤੋਂ ਪੰਜ ਹਜਾਰ ਦੀ ਨਗਦੀ ਤੇ ਕੁਝ ਕਾਗਜ਼ਾਂਤ ਸਨ । ਘਟਨਾ ਸੀਸੀਟੀਵੀ ਵਿੱਚ ਕੈਦ ਹੋਈ ਹੈ ।