ਮਲੇਰਕੋਟਲਾ: ਡੀਸੀ ਵੱਲੋਂ ਬੇਟੀ ਪੜਾਓ ਬੇਟੀ ਬਚਾਓ ਮੁਹਿੰਮ ਨੂੰ ਹੋਰ ਲੋਕਾਂ ਤੱਕ ਜਾਗਤ ਕਰਨ ਦੇ ਲਈ ਵੱਖ-ਵੱਖ ਅਧਿਕਾਰੀਆਂ ਨਾਲ ਕੀਤੀ ਮੀਟਿੰਗ।
ਕੇਂਦਰ ਸਰਕਾਰ ਵੱਲੋਂ ਬੇਟੀ ਪੜਾਓ ਬੇਟੀ ਬਚਾਓ ਮੁਹਿੰਮ ਨੂੰ ਦੁਬਾਰਾ ਫਿਰ ਸੁਰਜੀਤ ਕਰਨ ਦੇ ਮਕਸਦ ਦੇ ਨਾਲ ਮਲੇਰਕੋਟਲਾ ਦੇ ਡਿਪਟੀ ਕਮਿਸ਼ਨਰ ਵੱਲੋਂ ਆਪਣੇ ਦਫਤਰ ਵਿੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਉਹਨਾਂ ਕਿਹਾ ਕਿ ਲੋਕਾਂ ਨੂੰ ਵੱਧ ਤੋਂ ਵੱਧ ਹੋਰ ਜਾਗਰੂਕ ਕੀਤਾ ਜਾਏ ਬੇਟੀ ਬਚਾਓ ਬੇਟੀ ਪੜਾਓ ਮੁਹਿੰਮ ਤਹਿਤ ਤਾਂ ਜੋ ਆਪਣੀਆਂ ਬੇਟੀਆਂ ਨੂੰ ਉਹ ਕਿਸੇ ਲਾਇਕ ਬਣਾ ਸਕਣ।