ਕਪੂਰਥਲਾ: ਨਡਾਲਾ ਚ ਦੋ ਸਬਜ਼ੀਆਂ ਵਾਲਿਆਂ ਦੀ ਆਪਸੀ ਤਕਰਾਰ, ਲੜਾਈ ਨੂੰ ਪ੍ਰਵਾਸੀ ਮਜ਼ਦੂਰਾਂ ਵਾਲੇ ਮੁੱਦੇ ਦੀ ਰੰਗਤ ਦੇਣ ਦੀ ਕੋਸ਼ਿਸ਼-DSP
ਨਡਾਲਾ ਚੌਂਕ ਚ ਸਬਜ਼ੀ ਵੇਚਣ ਵਾਲੇ ਦੋ ਵਿਅਕਤੀਆਂ ਦੀ ਆਪਸੀ ਤਕਰਾਰ ਹੋ ਗਈ ਤੇ ਬਾਅਦ ਚ ਉਸਨੂੰ ਪ੍ਰਵਾਸੀ ਮਜ਼ਦੂਰਾਂ ਵਾਲਾ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਘਟਨਾ ਦੀ ਸੂਚਨਾ ਮਿਲਣ ਤੇ ਮੌਕੇ ਤੇ ਪਹੁੰਚੇ ਡੀਐਸਪੀ ਭੁਲੱਥ ਕਰਨੈਲ ਸਿੰਘ ਨੇ ਦੱਸਿਆ ਕਿ ਇਹ ਸਬਜ਼ੀ ਵੇਚਣ ਵਾਲੇ ਦੋਵੇਂ ਪੰਜਾਬੀ ਹਨ। ਇਨਾਂ ਦਾ ਪਹਿਲਾਂ ਵੀ ਸਬਜ਼ੀ ਵੇਚਣ ਨੂੰ ਲੈ ਕੇ ਤਕਰਾਰ ਹੁੰਦੀ ਰਹਿੰਦੀ ਹੈ। ਅੱਜ ਝਗੜੇ ਨੂੰ ਪ੍ਰਵਾਸੀ ਮਜ਼ਦੂਰਾਂ ਵਾਲੇ ਮੁੱਦੇ ਦੀ ਰੰਗਤ ਦੇਣ ਦੀ ਕੋਸ਼ਿਸ ਕੀਤੀ।