ਜਲੰਧਰ 1: ਜਲੰਧਰ ਦੇ ਗੁਰੂ ਨਾਨਕ ਪੂਰਾ ਮੁਹੱਲੇ ਦੇ ਇਲਾਕਾ ਨਿਵਾਸੀ ਘਰਾਂ ਦੇ ਵਿੱਚ ਪਾਣੀ ਨਾ ਆਉਣ ਦੀ ਸਮੱਸਿਆ ਤੋਂ ਪਰੇਸ਼ਾਨ ਕੀਤਾ ਰੋਸ
ਇਲਾਕਾ ਨਿਵਾਸੀਆਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਮੁਹੱਲੇ ਦੇ ਵਿੱਚ ਪੀਣ ਵਾਲਾ ਪਾਣੀ ਬਿਲਕੁਲ ਵੀ ਨਹੀਂ ਆ ਰਿਹਾ ਅਤੇ ਖਾਲੀ ਮੋਟਰਾਂ ਚੱਲਣ ਕਾਰਨ ਉਹਨਾਂ ਦੀਆਂ ਜਿਹੜੀਆਂ ਮੋਟਰਾਂ ਹਨ ਉਹ ਵੀ ਖਰਾਬ ਹੋ ਗਈਆਂ ਹਨ। ਕੌਂਸਲਰ ਨੂੰ ਕਹੀਏ ਤਾਂ ਕੌਂਸਲਰ ਵੱਲੋਂ ਇਹ ਕਹਿ ਦਿੱਤਾ ਗਿਆ ਹੈ ਕਿ ਇਹ ਇਲਾਕਾ ਉਸਦੇ ਅੰਡਰ ਨਹੀਂ ਆਉਂਦਾ ਤੇ ਵੋਟਾਂ ਲੈਣ ਨੂੰ ਕੌਂਸਲਰ ਅੱਗੇ ਅੱਗੇ ਹੁੰਦੇ ਹਨ। ਜਿਸ ਤੋਂ ਬਾਅਦ ਉਹਨਾਂ ਨੇ ਕਾਫੀ ਜਿਆਦਾ ਰੋਸ਼ ਵੀ ਜਾਹਿਰ ਕੀਤਾ ਹੈ।